ਪੰਜਾਬ

ਮ੍ਰਿਤਕ ਚੌਂਕੀਦਾਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ‘ਚ ਕਿਸਾਨਾਂ ਵੱਲੋਂ ਧਰਨਾ

Farmers, Sangrur, Justice, Deceased, Family

ਦਿਨ ਰਾਤ ਚੱਲੇਗਾ ਕਿਸਾਨਾਂ ਦਾ ਸੰਘਰਸ਼

ਸੰਗਰੂਰ, ਗੁਰਪ੍ਰੀਤ ਸਿੰਘ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਅੱਗੇ ਧਰਨਾ ਲਾਇਆ ਗਿਆ, ਜੋ ਕਿ ਪਿਛਲੇ ਪੰਜ ਦਿਨਾਂ ਤੋਂ ਡੀ. ਐੱਮ. ਪਨਸਪ ਦੇ ਦਫ਼ਤਰ ਅੱਗੇ ਚਲਦਾ ਆ ਰਿਹਾ ਹੈ, ਜਿਸਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਗੰਭੀਰ ਨਹੀਂ ਹੈ। ਆਗੂਆਂ ਨੇ ਕਿਹਾ ਕਿ ਪਨਸਪ ਦੇ ਗੁਦਾਮ ਵਿੱਚ ਨੌਕਰੀ ਕਰਦੇ ਪਿੰਡ ਲੱਡਾ ਦੇ ਚੌਂਕੀਦਾਰ ਅਕਬਰ ਖਾਂ ਨੂੰ ਚੋਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਪਰ ਅਜੇ ਸਰਕਾਰ ਤੇ ਡੀ. ਐੱਮ. ਤੋਂ ਇਨਸਾਫ ਨਹੀਂ ਮਿਲਿਆ। ਦਲਬਾਰਾ ਸਿੰਘ ਛਾਜਲਾ ਜ਼ਿਲ੍ਹਾ ਜਨਰਲ ਸੈਕਟਰੀ ਵੱਲੋਂ ਦੱਸਿਆ ਗਿਆ ਕਿ ਜਦੋਂ ਤੱਕ ਅਕਬਰ ਖਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਰੱਖੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤੇ ਅਕਬਰ ਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤੱਕ ਅਕਬਰ ਖਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਆਗੂਆਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਪਨਸਪ ਦਫ਼ਤਰ ਅੱਗੇ ਤੇ ਅੱਜ ਡੀ. ਸੀ. ਦਫ਼ਤਰ ਅੱਗੇ ਦਿਨ-ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ ਜੇਕਰ ਸਰਕਾਰ ਨੇ ਕੋਈ ਵੀ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ‘ਚ ਸਖ਼ਤ ਪ੍ਰੋਗਰਾਮ ਅਰੰਭਿਆ ਜਾਵੇਗਾ। ਧਰਨੇ ਵਿੱਚ ਅਕਬਰ ਖਾਂ ਦੀ ਪਤਨੀ ਤੇ ਰਿਸ਼ਤੇਦਾਰ ਸ਼ਾਮਲ ਹੋਏ। ਅੱਜ ਧਰਨੇ ‘ਚ ਹੋਰ ਆਗੂਆਂ ਤੋਂ ਇਲਾਵਾ ਜਸਵਿੰਦਰ ਸਿੰਘ ਸੋਮਾ, ਜ਼ਿਲ੍ਹਾ ਆਗੂ ਕਿਰਪਾਲ ਸਿੰਘ ਧੂਰੀ, ਹਰਭਗਵਾਨ ਮੂਣਕ, ਧਰਮਿੰਦਰ ਸਿੰਘ ਪਸ਼ੋਰ, ਕਰਮ ਸਿੰਘ, ਬਲਿਆਲ ਬੀਕੇਯੂ ਡਕੌਂਦਾ, ਸਿਆਮ ਦਾਸ ਕਾਂਝਲੀ, ਅਜੈਬ ਸਿੰਘ ਲੱਖੇਵਾਲ, ਗੁਰਵਿੰਦਰ ਸਿੰਘ, ਮੰਗਵਾਲ, ਗੁਰਮੇਲ ਸਿੰਘ, ਜਸਵੰਤ ਸਿੰਘ ਤੋਲੇਵਾਲ, ਗੁਰਵਿੰਦਰ ਸਿੰਘ ਬਡਰੁੱਖਾਂ, ਰਾਮਸ਼ਰਨ ਸਿੰਘ ਉਗਰਾਹਾਂ, ਸਰਬਜੀਤ ਸਿੰਘ ਭੂਰਥਲਾ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top