ਡਬਵਾਲੀ ਧਰਨੇ ‘ਤੇ ਬੈਠੇ ਕਿਸਾਨਾਂ ਨੇ ਤੋੜੇ ਬੈਰੀਕੇਡ

Farmers Dabwali

ਸਥਿਤੀ ਤਣਾਅ ਪੂਰਨ, ਕਿਸਾਨ ਦਿੱਲੀ ਜਾਣ ਲਈ ਅੱਗੇ ਵਧੇ

ਸਰਸਾ। ਖੇਤੀ ਕਾਨੂੰਨਾਂ ਖਿਲਾਫ਼ ਡਬਵਾਲੀ ਧਰਨੇ ‘ਤੇ ਬੈਠੇ ਕਿਸਾਨਾਂ ਨੇ ਬੈਰੀਕੇਡਸ ਤੋੜ ਦਿੱਤੇ ਹਨ। ਕਿਸਾਨ ਬੈਰੀਕੇਡਸ ਤੋੜ ਕੇ ਡੱਬਵਾਲੀ ਅੰਦਰ ਦਾਖਲ ਹੋ ਗਏ ਹਨ ਤੇ ਦਿੱਲੀ ਜਾਣ ਲਈ ਅੱਗੇ ਵਧ ਰਹੇ ਹਨ।

Farmers Dabwali

ਬੀਤੀ ਦਿਨ ਧਰਨੇ ‘ਤੇ ਬੈਠੇ ਕਿਸਾਨ ਦਾ ਰੋਹ ਅੱਜ ਟੁੱਟ ਗਿਆ ਤੇ ਉਨ੍ਹਾਂ ਨੇ ਡਬਵਾਲੀ ਬਾਰਡਰ ‘ਤੇ ਬੈਰੀਕੇਡਸ ਤੋੜ ਦਿੱਤੇ ਹਨ। ਇਸ ਦੌਰਾਨ ਸਥਿਤੀ ਤਣਾਅ ਪੂਰਨ ਨਜ਼ਰ ਆ ਰਹੀ ਹੈ। ਕਿਸਾਨ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਅੱਗੇ ਵਧ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹਰ ਹਾਲ ‘ਚ ਦਿੱਲੀ ਜਾ ਕੇ ਰਹਿਣਗੇ ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ। ਕਿਸਾਨ ਆਪਣੀ ਜਿੱਦ ਦੇ ਅੜੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.