ਕਿਸਾਨਾਂ ਦਾ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ 30ਵੇਂ ਦਿਨ ‘ਚ ਸ਼ਾਮਲ ਹੋਇਆ

ਕਿਸਾਨਾਂ ਦਾ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ 30ਵੇਂ ਦਿਨ ‘ਚ ਸ਼ਾਮਲ ਹੋਇਆ

ਮੁੱਲਾਂਪੁਰ ਦਾਖਾ (ਮਲਕੀਤ ਸਿੰਘ) । ਅੱਜ ਚੌਂਕੀਮਾਨ ਟੋਲ ਪਲਾਜ਼ਾ ਤੇ ਵੱਡਾ ਇੱਕਠ ਹੋਇਆ ਝੋਨੇ ਦੇ ਕਸਾਈ ਦੇ ਬਾਵਜੂਦ ਪੁਰਸ਼-ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਸਮੇਂ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ,ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਹੰਬੜਾਂ ਦੀ ਅਗਵਾਈ ਚ ਅਣਮਿੱਥੇ ਸਮੇਂ ਦੇ ਧਰਨੇ ‘ਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵੱਲੋਂ ਬਹੁਤ ਹੀ ਵਧੀਆ ਕਵੀਸ਼ਰੀਆਂ ਪੇਸ਼ ਕੀਤੀਆਂ।

  ਇਸ ਸਮੇਂ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਖੇਤੀ ਬਿੱਲਾਂ ਖਿਲਾਫ ਨਾਟਕ ਖੇਡਿਆ ‘ਉਠਣ ਦਾ ਵੇਲਾ’ ਖੇਡਿਆ ਗਿਆ ਇਸ ਨਾਟਕ ਰਾਹੀਂ ਕਿਸਾਨ ਵਿਰੋਧੀ ਕਾਨੂੰਨਾਂ ਦਾ ਸਾਰੇ ਕਾਰੋਬਾਰਾਂ ‘ਤੇ ਪੈਣ ਵਾਲੇ ਮਾੜੇ ਅਸਰਾਂ ਬਾਰੇ ਜਾਗਰੂਕ ਕੀਤਾ ਇਸ ਸਮੇਂ ਮਹਿੰਦਰ ਸਿੰਘ ਕਮਾਲਪੁਰਾ ਬਲਾਕ ਪ੍ਰਧਾਨ ਰਾਏਕੋਟ, ਜਗਦੇਵ ਸਿੰਘ ਪੱਬੀਆਂ, ਮਜ਼ਦੂਰ ਆਗੂ ਕੰਵਲਜੀਤ ਖੰਨਾ, ਸੁਰਜੀਤ ਦਾਉਧਰ, ਸੁਖਵਿੰਦਰ ਸਿੰਘ ਹੰਬੜਾਂ, ਡੀ ਟੀ ਐਫ ਦੇ ਜਿਲ੍ਹਾ ਪਰਧਾਨ ਜਸਬੀਰ ਸਿੰਘ ਅਕਾਲਗੜ੍ਹ, ਪੋ ਜੈਪਾਲ ਸਿੰਘ, ਅਜਾਇਬ ਸਿੰਘ ਰੂਪਾ ਪੱਤੀ, ਧਰਮ ਸਿੰਘ ਸੂਜਾਪੁਰ  ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਤੋਂ ਬੁਖਲਾਹਟ ਚ ਆਕੇ ਪਰਾਲੀ ਦੇ ਮੁੱਦੇ ‘ਤੇ ਕੀਤਾ ਐਲਾਨ ਕਿ ਪੰਜ ਸਾਲ ਕੈਦ ਅਤੇ ਇੱਕ ਕਰੋੜ ਰੁਪਏ ਦੇ ਜ਼ੁਰਮਾਨੇ ਵਾਲੇ ਕਾਨੂੰਨ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.