‘ਰੇਲ ਰੋਕੋ’ ਅੰਦੋਲਨ ਤੋਂ ਪਿੱਛੇ ਹਟੇ ਕਿਸਾਨ, ਭਲਕੇ ਤੋਂ ਮੁਸਾਫ਼ਰ ਰੇਲ ਨੂੰ ਵੀ ਨਹੀਂ ਰੋਕਣਗੇ ਕਿਸਾਨ

0

ਅਸੀਂ ਪਹਿਲਾਂ ਹੀ ਕਰ ਚੁੱਕੇ ਸੀ ਫੈਸਲਾ, ਮੁੱਖ ਮੰਤਰੀ ਦਾ ਨਹੀਂ ਐ ਇਸ ‘ਚ ਕੋਈ ਰੋਲ : ਸ਼ਾਦੀਪੁਰ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ‘ਚ ਰੇਲ ਦਾ ਚੱਕਾ ਜਾਮ ਕਰਨ ਵਾਲੀ ਕਿਸਾਨ ਜਥੇਬੰਦੀਆਂ ਨੇ ਹੁਣ ਇਸ ਅੰਦੋਲਨ ਨੂੰ 10 ਦਸੰਬਰ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਨਾਲ ਮਾਲ ਗੱਡੀਆਂ ਦੇ ਨਾਲ ਹੀ ਮੁਸਾਫ਼ਰ ਰੇਲਾ ਪੰਜਾਬ ਵਿੱਚ ਦੌੜਨ ਦਾ ਰਸਤਾ ਸਾਫ਼ ਹੋ ਗਿਆ ਹੈ ਹਾਲਾਂਕਿ ਇਸ ਸਬੰਧੀ ਆਖਰੀ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਕਿ ਉਹ ਕਦੋਂ ਤੋਂ ਪੰਜਾਬ ਵਿੱਚ ਰੇਲ ਦੀ ਬਹਾਲੀ ਕਰਨਗੇ

ਪਰ ਕਿਸਾਨ ਜਥੇਬੰਦੀਆਂ ਨੇ ਇਸ ਅੰਦੋਲਨ ਨੂੰ ਮੁਲਤਵੀ ਕਰਨ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਅਗਲੇ 15 ਦਿਨਾਂ ਦੌਰਾਨ ਕੇਂਦਰ ਨੇ ਉਨਾਂ ਨਾਲ ਗੱਲਬਾਤ ਕਰਦੇ ਹੋਏ ਤਿੰਨੇ ਕਾਨੂੰਨਾਂ ਸਬੰਧੀ ਕੋਈ ਫੈਸਲਾ ਨਾ ਕੀਤਾ ਤਾਂ 10 ਦਸੰਬਰ ਤੋਂ ਮੁੜ ਰੇਲ ਦਾ ਚੱਕਾ ਜਾਮ ਕਰ ਦਿੱਤਾ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.