ਪਿੰਡ ਈਨਾ ਬਾਜਵਾ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਪਿਓ-ਪੁੱਤ

sherpur-2

ਪਿੰਡ ਈਨਾ ਬਾਜਵਾ ’ਚ ਪਾਣੀ ਵਾਲੀ ਟੈਂਕੀ (Water Tank ) ’ਤੇ ਚੜ੍ਹੇ ਪਿਓ-ਪੁੱਤ

(ਰਵੀ ਗੁਰਮਾ) ਸ਼ੇਰਪੁਰ। ਇੱਥੋਂ ਨੇੜਲੇ ਪਿੰਡ ਈਨਾ ਬਾਜਵਾ ਵਿੱਚ ਕੱਲ੍ਹ ਰਾਤ ਤੋਂ ਪਿਉ-ਪੁੱਤ ਪਾਣੀ ਵਾਲੀ ਟੈਂਕੀ (Water Tank) ਉਪਰ ਚੜ੍ਹੇ ਹੋਏ ਹਨ। ਪਾਣੀ ਵਾਲੀ ਟੈਂਕੀ ਉਪਰ ਚੜ੍ਹਨ ਦਾ ਕਾਰਨ ਕੋਈ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਜ਼ਮੀਨੀ ਵਿਵਾਦ ਦੌਰਾਨ ਪੁਲਿਸ ਪ੍ਰਸ਼ਾਸਨ ’ਤੇ ਇੱਕਤਰਫ਼ਾ ਕਾਰਵਾਈ ਦਾ ਦੋਸ਼ ਲਾਉਂਦਿਆਂ ਦੋਵੇਂ ਪਿਉ-ਪੁੱਤ ਪਾਣੀ ਵਾਲੀ ਟੈਂਕੀ ਉਪਰ ਚੜ੍ਹੇ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਕਾਂਗਰਸੀ ਆਗੂ ਕੁਲਦੀਪ ਸਿੰਘ ਕੀਪਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਸਾਢੇ ਕੁ ਸੱਤ ਵਜੇ ਪਿੰਡ ਈਨਾਬਾਜਵਾ ਦੇ ਮਿਸਤਰੀ ਗੁਰਚਰਨ ਸਿੰਘ ਤੇ ਉਨ੍ਹਾਂ ਦਾ ਨੌਜਵਾਨ ਪੁੱਤਰ ਕੁਲਵਿੰਦਰ ਸਿੰਘ ਟੈਂਕੀ ’ਤੇ ਚੜ੍ਹੇ ਸਨ। ਉਨ੍ਹਾਂ ਦਾ ਪਿੰਡ ਈਨਾਬਾਜਵਾ ਤੋਂ ਸ਼ੇਰਪੁਰ-ਅਲਾਲ ਮੁੱਖ ਸੜਕ ਵੱਲ ਜਾਂਦਿਆਂ ਫਰਨੀਚਰ ਦਾ ਕੰਮ-ਕਾਰ ਹੈ। ਇਸ ਜਗ੍ਹਾ ’ਤੇ ਉਨ੍ਹਾਂ ਦੀ ਜ਼ਮੀਨ ਦਾ ਰੌਲਾ ਹੈ ਜਿਸ ਸਬੰਧੀ ਉਨ੍ਹਾਂ ਨੇ ਪੁਲਿਸ ਕੋਲ ਦਰਖ਼ਾਸਤ ਦੇ ਕੇ 7/51 ਕਰਵਾਏ ਹੋਣ ਦਾ ਵੀ ਦਾਅਵਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਦੂਜੀ ਧਿਰ ਅਸਰ ਰਸੂਖ ਨਾਲ ਜ਼ਮੀਨ ’ਤੇ ਵਾਹ-ਵਹਾਈ ਕਰ ਰਹੀ ਹੈ ਪਰ ਪੁਲਿਸ ਕਥਿਤ ਇੱਕਤਰਫਾ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੀ ਖੱਜਲ-ਖੁਆਰੀ ਤਹਿਤ ਥਾਣੇ ਵਿੱਚ ਦੋ ਘੰਟੇ ਬੁਲਾ ਕੇ ਬਿਠਾਇਆ ਗਿਆ। ਪੁਲਿਸ ਸ਼ਰ੍ਹੇਆਮ ਦੂਜੀ ਧਿਰ ਦਾ ਪੱਖ ਪੂਰ ਰਹੀ ਹੈ। ਉੱਪਰ ਬੈਠੇ ਪਿਓ-ਪੁੱਤ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਕਿਸੇ ਵੀ ਕੀਮਤ ’ਤੇ ਹੇਠਾਂ ਨਹੀਂ ਉਤਰਨਗੇ। ੲਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦਰਮਿਆਨ ਸਮਝੌਤਾ ਹੋਇਆ ਸੀ ਕਿ ਜ਼ਮੀਨ ਦੀ ਮਿਣਤੀ ਕਰਵਾਕੇ ਕਿਸੇ ਪਾਸੇ ਵੀ ਥਾਂ ਵੱਧ ਘੱਟ ਨਿੱਕਲੇਗਾ ਉਸੇ ਤਰ੍ਹਾਂ ਸੇਧਾਂ ਕਰ ਦਿੱਤੀਆਂ ਜਾਣਗੀਆਂ। ਦੋਵੇਂ ਧਿਰਾਂ ਨੇ ਸਮਝੌਤੇ ਤੋਂ ਪਾਸਾ ਵੱਟਿਆ ਹੈ। ਸਾਡੀ ਟੈਂਕੀ ਉਪਰ ਚੜ੍ਹੇ ਪਿਓ-ਪੁੱਤ ਨਾਲ ਗੱਲਬਾਤ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ