ਪਿਓ ਨੇ ਆਪਣੇ ਤਿੰਨ ਬੱਚਿਆਂ ਨਹਿਰ ‘ਚ ਸੁੱਟਿਆ

0
father

children | 23 ਨਵੰਬਰ ਨੂੰ ਪਤਨੀ ਨੇ ਲਿਖਵਾਈ ਸੀ ਗੁਮਸ਼ੁਦਗੀ ਦੀ ਰਿਪੋਰਟ

ਸੋਨੀਪਤ। ਪਿੰਡ ਸਲੀਮ ਸਰ ਦੇ ਰਹਿਣ ਵਾਲੇ ਵਿਅਕਤੀ ਨੇ 23 ਨਵੰਬਰ ਨੂੰ ਆਪਣੇ ਤਿੰਨ ਨਾਬਾਲਿਗ ਬੱਚਿਆਂ ਨੂੰ ਮੂਣਕ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ। ਬੱਚਿਆਂ ਦੇ ਪਿਤਾ ਮੁਸ਼ਤਾਕ ਨੂੰ ਪੁਲਿਸ ਨੇ ਕਤਲ ਦੇ ਇਲਜ਼ਾਮ ‘ਚ ਗ੍ਰਿਫਤਾਰ ਕਰ ਲਿਆ ਹੈ। ਸਦਰ ਥਾਣਾ ਸੋਨੀਪਤ ਦੇ ਇੰਚਾਰਜ ਨੇ ਦੱਸਿਆ ਕਿ ਮੁਸ਼ਤਾਕ ਦੀ ਪਤਨੀ ਨੇ ਆਪਣੇ ਪਤੀ ਤੇ ਬੱਚਿਆਂ ਦੀ 23 ਨਵੰਬਰ ਤੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਨੇ ਕਿਹਾ ਕਿ ਬੱਚਿਆਂ ਦੀ ਭਾਲ ਦੌਰਾਨ ਇਹ ਪਤਾ ਲੱਗਾ ਕੇ ਮੁਸ਼ਤਾਕ ਨੇ ਹੀ ਆਪਣੇ ਤਿੰਨੇ ਬੱਚਿਆਂ ਦਾ ਕਤਲ ਕੀਤਾ ਹੈ। children

ਪੁਲਿਸ ਨੇ ਜਦੋਂ ਮੁਸ਼ਤਾਕ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲਦੇ ਹੋਏ ਸਾਰਾ ਸੱਚ ਉਗਲ ਦਿੱਤਾ। ਉਸ ਨੇ ਇਹ ਵੀ ਦੱਸਿਆ ਕੇ ਬੱਚਿਆਂ ਨੂੰ ਨਹਿਰ ‘ਚ ਸੁੱਟਣ ਤੋਂ ਬਾਅਦ ਉਸ ਨੇ ਖੁਦ ਵੀ ਨਹਿਰ ‘ਚ ਛਾਲ ਮਾਰ ਦਿਤੀ ਸੀ ਪਰ ਉਹ ਬਚ ਗਿਆ। ਮੁਸ਼ਤਾਕ ਨੇ ਆਪਣੇ 13 ਸਾਲ ਦੇ ਲੜਕੇ ਤੇ 11 ਤੇ 3 ਸਾਲ ਦੀਆਂ ਦੋ ਲੜਕੀਆਂ ਨੂੰ ਨਹਿਰ ਵਿੱਚ ਸੁੱਟਿਆ ਸੀ। ਦਿੱਲੀ ਪੁਲਿਸ ਨੇ ਦੋ ਲਾਸ਼ਾਂ ਤਾਂ ਬਰਾਮਦ ਕਰ ਲਈਆਂ ਹਨ ਪਰ 3 ਸਾਲ ਦੀ ਛੋਟੀ ਬੱਚੀ ਦੀ ਲਾਸ਼ ਹਾਲੇ ਤੱਕ ਨਹੀਂ ਮਿਲੀ। ਪੁਲਿਸ ਮੁਜਰਮ ਨੂੰ ਹੁਣ ਕੋਰਟ ‘ਚ ਪੇਸ਼ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।