ਨਸ਼ੇੜੀ ਪਿਓ ਨੇ ਪੁੱਤ ਨੂੰ ਸੁੱਟਿਆ ਮੱਚਦੀ ਅੱਗ ‘ਚ

fire

ਨਸ਼ੇੜੀ ਪਿਓ ਨੇ ਪੁੱਤ ਨੂੰ ਸੁੱਟਿਆ ਮੱਚਦੀ ਅੱਗ ‘ਚ

 Fire ਨਾਲ ਝੁਲਸੇ ਲੜਕੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਗਾ ‘ਚ ਦਾਖ਼ਲ ਕਰਵਾਇਆ

ਵਿੱਕੀ ਕੁਮਾਰ, ਭੁਪਿੰਦਰ ਸਿੰਘ(ਮੋਗਾ) ਮੋਗਾ ਵਿੱਚ ਸ਼ਰਾਬੀ ਵਿਅਕਤੀ ਨੇ ਮੰਗਲਵਾਰ ਸਵੇਰੇ ਆਪਣੇ 9 ਸਾਲ ਦੇ ਲੜਕੇ ਨੂੰ ਮੱਚਦੀ ਅੱਗ(Fire) ‘ਚ ਸੁੱਟ ਦਿੱਤਾ ਮੌਕੇ ‘ਤੇ ਭੈਣ ਨੇ ਉਸ ਨੂੰ ਬਚਾ ਲਿਆ ਅੱਗ ਨਾਲ ਝੁਲਸੇ ਲੜਕੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਗਾ ‘ਚ ਦਾਖ਼ਲ ਕਰਵਾਇਆ ਗਿਆ ਸਰਕਾਰੀ ਹਸਪਤਾਲ ‘ਚ ਦਾਖ਼ਲ 9 ਸਾਲਾ ਲੜਕੇ ਕੁਨਾਲ ਦੀ ਮਾਂ ਨੇ ਆਪਣੇ ਪਤੀ ਬਾਬੂ ਰਾਮ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦਾ ਪਤੀ ਡਰਾਇਵਰੀ ਕਰਦਾ ਹੈ ਤੇ ਜਿੰਨੇ ਵੀ ਪੈਸੇ ਕਮਾਉਂਦਾ ਹੈ, ਘਰ ਦੇਣ ਦੀ ਬਜਾਏ ਉਸ ਦੀ ਸ਼ਰਾਬ ਪੀ ਲੈਂਦਾ ਹੈ ਜਦੋਂ ਉਹ ਪਤੀ ਨੂੰ ਰੋਕਦੀ ਹੈ ਤਾਂ ਉਹ ਬੱਚਿਆਂ ਦੀ ਕੁੱਟਮਾਰ ਕਰਦਾ ਹੈ।

ਉਸ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਹੈ ਮੰਗਲਵਾਰ ਸਵੇਰੇ ਕਿਸੇ ਦੇ ਘਰ ਦਾ ਕੰਮ ਕਰਨ ਗਈ ਹੋਈ ਸੀ ਮਗਰੋਂ ਬੱਚੇ ਅੱਗ ਸੇਕ ਰਹੇ ਸੀ ਤਾਂ ਇਸ ਦੌਰਾਨ ਉਸ ਦੇ ਪਤੀ ਨੇ ਕਿਸੇ ਗੱਲ ਤੋਂ ਗੁੱਸੇ ‘ਚ ਆ ਕੇ ਲੜਕੇ ਕੁਨਾਲ ਨੂੰ ਮੱਚਦੀ ਅੱਗ ‘ਚ ਸੁੱਟ ਦਿੱਤਾ ਘਰ ਵਿਚ ਮੌਜੂਦ ਉਸ ਦੀ ਲੜਕੀ ਨੇ ਕੁਨਾਲ ਨੂੰ ਅੱਗ ‘ਚੋਂ ਬਚਾਇਆ ਪਰ ਉਹ ਮਾਮੂਲੀ ਝੁਲਸ ਗਿਆ ਲੜਕੇ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪਤੀ ਖਿਲਾਫ ਕਾਰਵਾਈ ਕਰਾਉਣ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗੀ ਤਾਂ ਜੋ ਉਹ ਅੱਗੇ ਤੋਂ ਅਜਿਹੀ ਹਰਕਤ ਨਾ ਕਰ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।