ਫਾਜ਼ਿਲਕਾ ਪੁਲਿਸ ਵੱਲੋਂ ਅਸਲੇ ਸਮੇਤ ਇਕ ਵਿਆਕਤੀ ਕਾਬੂ

0
115

ਪਿਸਟਲ , ਕਾਰਤੂਸ, ਮੈਗਜੀਨ ਅਤੇ ਗ੍ਰਨੇਡ ਬਰਾਮਦ

ਫਾਜ਼ਿਲਕਾ (ਰਜਨੀਸ਼ ਰਵੀ)। ਜਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸੀ ਆਈ ਏ ਸਟਾਫ ਫਾਜ਼ਿਲਕਾ ਦੀ ਟੀਮ ਵੱਲੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਅਸਲਾ ਬਰਾਮਦ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਹਰਮਨਬੀਰ ਸਿੰਘ ਗਿੱਲ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੀ ਅਗਵਾਈ ਅਤੇ ਅਜੇ ਰਾਜ ਸਿੰਘ ਪੀਪੀਐਸ ਕਪਤਾਨ ਪੁਲਿਸ (ਇੰਨਵੈ) ਫਾਜਿਲਕਾ ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ ਸੀਆਈਏ ਸਟਾਫ ਫਾਜਿਲਕਾ ਦੀ ਟੀਮ ਵੱਲੋਂ ਵੱਡੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਮੁਖਬਰ ਖਾਸ ਵੱਲੋ ਇਤਲਾਹ ਮਿਲਣ ਤੇ ਰਵਿੰਦਰ ਮੋਹਨ ਉਰਫ ਗੋਰਾ ਪੁੱਤਰ ਰਾਮ ਮੂਰਤੀ ਵਾਸੀ ਮਕਾਨ ਨੰਬਰ 24 ਏਡੀਸੀ ਕਲੋਨੀ ਬਰਨਾਲਾ ਰੋਡ ਸਰਸਾ (ਹਰਿਆਣਾ) ਨੂੰ ਪੁੱਲ ਨਹਿਰ ਪਿੰਡ ਢਿੱਪਾਂਵਾਲੀ ਕੋਲ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ

ਉਸਦੀ ਨਿਸ਼ਾਨਦੇਹੀ ਪਰ 02 ਪਿਸਟਲ 30 ਐਮਐਮ ਮਾਰਕਾ ਜਿਗਾਨਾ, ਕੁੱਲ 4 ਮੈਗਜ਼ੀਨ, 47 ਜਿੰਦਾ ਕਾਰਤੂਸ, 4 ਗ੍ਰਨੇਡ ਅਤੇ 50 ਹਜਾਰ Wਪਏ ਭਾਰਤੀ ਕਰੰਸੀ ਬ੍ਰਾਮਦ ਕੀਤੀ ਗਈ। ਇਸ ਸੰਬੰਧੀ ਹੋਰ ਖੁਲਾਸਾ ਕਰਦਿਆ ਪੁਲੀਸ ਵਲੋ ਦੱਸਿਆ ਗਿਆ ਕਿ ਰਵਿੰਦਰ ਮੋਹਨ ਉਰਫ ਗੋਰਾ ਦੇ ਸਬੰਧ ਬਦਮਾਸ਼ ਅਸ਼ੀਸ਼ ਪੁੱਤਰ ਰਾਮਬੀਰ ਵਾਸੀ Wੜਕੀ ਜਿਲ੍ਹਾ ਹਰੀਦਵਾਰ (ਉਤਰਾਖੰਡ) ਨਾਲ ਹਨ, ਜੋ ਕਿ ਤਿਹਾੜ ਜੇਲ੍ਹ ਦਿੱਲੀ ਵਿੱਚ ਬੰਦ ਹੈ, ਜਿਸਦੇ ਸਬੰਧ ਪਾਕਿਸਤਾਨੀ ਸਮੱਗਲਰਾਂ ਨਾਲ ਹਨ, ਜਿਹਨਾਂ ਪਾਸੋਂ ਅਸ਼ੀਸ਼ ਹਥਿਆਰ ਅਤੇ ਨਸ਼ੇ ਦੀ ਖੇਪ ਭਾਰਤੀ ਸਰਹੱਦ ਵਿਚ ਮੰਗਵਾਉਂਦਾ ਹੈ।

ਅਸ਼ੀਸ਼ ਨੇ ਕੁੱਝ ਦਿਨ ਪਹਿਲਾਂ ਹੀ ਪਾਕਿਸਤਾਨੀ ਸਮੱਗਲਰਾਂ ਤੋਂ ਹਥਿਆਰਾਂ ਦੀ ਖੇਪ ਮੰਗਵਾ ਕੇ ਜਿਲ੍ਹਾ ਫਾਜ਼ਿਲਕਾ ਦੇ ਏਰੀਆ ਵਿੱਚ ਲੁੱਕਾ ਛੁਪਾ ਕੇ ਰੱਖਵਾਈ ਹੋਈ ਸੀ, ਜਿਸਨੂੰ ਚੁੱਕਣ ਲਈ ਰਵਿੰਦਰ ਉਕਤ ਫਾਜਿਲਕਾ ਏਰੀਆ ਵੱਲ ਨੂੰ ਆ ਰਿਹਾ ਸੀ। ਉਕਤ ਇਤਲਾਹ ਪਰ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 151 ਮਿਤੀ 29,10,2021 ਅੇਧ 25 54 59 ਅਸਲਾ ਐਕਟ ਥਾਣਾ ਅਰਨੀਵਾਲਾ ਦਰਜ ਰਜਿਸਟਰ ਕੀਤਾ ਗਿਆ ਹੈ। ਰਵਿੰਦਰ ਮੋਹਨ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋਂ ਪੰਜਾਬ ਦੇ ਹਥਿਆਰ ਤਸਕਰਾਂ ਬਾਰੇ ਵੱਡੀ ਜਾਣਕਾਰੀ ਹਾਸਲ ਕੀਤੀ ਜਾਵੇਗੀ।

ਅਸ਼ੀਸ਼ ਕੁਮਾਰ ਚੌਧਰੀ ਅਸ਼ੀਸ਼ ਦੇ ਕਈ ਬਦਮਾਸ਼ਾਂ ਅਤੇ ਸਮੱਗਲਰਾਂ ਨਾਲ ਸਬੰਧ ਹਨ। ਅਸ਼ੀਸ਼ ਦੇ ਖਿਲਾਫ ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ਵਿਚ ਅਤੇ ਹੋਰ ਰਾਜਾਂ ਵਿਚ ਵੱਖ ਵੱਖ ਧਾਰਾਵਾਂ ਤਹਿਤ 8 ਮੁਕੱਦਮੇ ਦਰਜ ਰਜਿਸਟਰ ਹਨ ਅਤੇ ਹੁਣ ਅਸ਼ੀਸ਼ ਤਿਹਾੜ ਜੇਲ੍ਹ ਵਿਚ ਬੰਦ ਹੈ, ਜਿਸਨੂੰ ਪ੍ਰੋਡਕਸ਼ਨ ਵਾਰੰਟ ਪਰ ਲਿਆ ਕੇ ਉਸ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ, ਜਿਸ ਤੋਂ ਪੁਲਿਸ ਨੂੰ ਹੋਰ ਵੀ ਗੈਰ ਕਾਨੂੰਨੀ ਹਥਿਆਰਾਂ ਦੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਗੈਰ ਕਾਨੂੰਨੀ ਹਥਿਆਰਾਂ ਦੇ ਮਾਮਲੇ ਨਾਲ ਸਬੰਧਤ ਜਿੰਨ੍ਹੇ ਵੀ ਹੋਰ ਵਿਅਕਤੀ ਸਾਹਮਣੇ ਆਉਂਦੇ ਹਨ ਤਾਂ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ