ਪੰਜਾਬ

ਫਾਜ਼ਿਲਕਾ ਦੀ ਮਹਿਲਾ ਐਸਐਚਓ ਲਵਮੀਤ ਕੌਰ ਭੁੱਲਰ ਦਾ ਹੋਇਆ ਤਬਦਾਲਾ  

Fazilka, Women, SHO, Laveemat, Kaur, Bhullar, Revenge

ਦਵਿੰਦਰ ਸਿੰਘ ਘੁਬਾਇਆ ਨਾਲ ਫੋਨ ‘ਤੇ ਹੋਈ ਗੱਲਬਾਤ ਸੋਸ਼ਲ ਮੀਡੀਆ ‘ਤੇ ਵਾਇਰਲ

ਜਲਾਲਾਬਾਦ| ਕੁੱਝ ਦਿਨ ਪਹਿਲਾਂ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਫੋਨ ‘ਤੇ ਹੋਈ ਗੱਲਬਾਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਕਾਰਨ ਚਰਚਾ ‘ਚ ਆਈ  ਥਾਣਾ ਸਿਟੀ ਫਾਜ਼ਿਲਕਾ ਦੀ ਐਸਐਚਓ ਲਵਮੀਤ ਕੌਰ ਦਾ ਤਬਾਦਲਾ ਜਲਾਲਾਬਾਦ ਦਾ ਹੋ ਗਿਆ ਹੈ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਜਲਾਲਾਬਾਦ ਵਿਖੇ ਐਸ.ਐਚ.À ਦੀਆਂ ਸੇਵਾਵਾਂ ਦੇ ਰਹੇ ਭੁਪਿੰਦਰ ਸਿੰਘ ਦਾ ਤਬਦਾਲਾ ਥਾਣਾ ਸਿਟੀ ਫਾਜ਼ਿਲਕਾ ਅਤੇ ਫਾਜ਼ਿਲਕਾ ਦੀ ਮਹਿਲਾ ਐਸ.ਐਚ.À ਲਵਮੀਤ ਕੌਰ ਦਾ ਤਬਾਦਲਾ ਜਲਾਲਾਬਾਦ ਵਿਖੇ ਹੋਇਆ ਹੈ। ਮਹਿਲਾ ਐਸ.ਐਚ.À ਲਵਮੀਤ ਕੌਰ ਦੇ ਤਬਦਾਲੇ ਦੀ ਖਬਰ ਅੱਜ ਫਿਰ ਮੀਡਿਆ ‘ਤੇ ਵਾਇਰਲ ਹੋਈ   ਇਸ ਖਬਰ ਦੀ ਪੁਸ਼ਟੀ ਲਈ ਥਾਣਾ ਸਿਟੀ ਫਾਜ਼ਿਲਕਾ ਦੇ ਮੁੱਖ ਅਫਸਰ ਨਾਲ ਸਪੰਰਕ ਕੀਤਾ ਤਾਂ ਅੱਗਿਓਂ ਪੁਲਿਸ ਮੁਲਾਜ਼ਮ ਬਲਰਾਜ ਸਿੰਘ ਨੇ ਇਸ ਖਬਰ ਦੀ ਪੁਸ਼ਟੀ ਕੀਤੀ । ਇਸ ਤੋਂ ਬਾਅਦ ਜਲਾਲਾਬਾਦ ਵਿਖੇ ਥਾਣਾ ਸਿਟੀ ਵਿਖੇ ਤੈਨਾਤ ਐਸ.ਐਚ.À ਭੁਪਿੰਦਰ ਸਿੰਘ ਨੇ ਵੀ ਤਬਦਾਲੇ ਦੀ ਪੁਸ਼ਟੀ ਕੀਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top