Breaking News

ਪੁਲਿਸ ਵੱਲੋਂ ਰੋਕੇ ਜਾਣ ‘ਤੇ ਧਰਨਾਕਾਰੀ ਮਹਿਲਾ ਗਰਮੀ ਕਾਰਨ ਬੇਹੋਸ਼

Fearless, Women, Police, Recess

ਮਾਮਲਾ ਕੋਟਸ਼ਮੀਰ ਦੀ ਸੰਘਣੀ ਅਬਾਦੀ ‘ਚੋਂ ਠੇਕਾ ਚੁਕਵਾਉਣ ਦਾ

ਬਠਿੰਡਾ | ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਮੰਗ ਪੱਤਰ ਦੇਣ ਆਈਆਂ ਮਹਿਲਾਵਾਂ ਚੋਂ ਇੱਕ ਗਰਮੀ ਕਾਰਨ ਬੇਹੋਸ਼ ਹੋ ਗਈ ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਕੋਟਸ਼ਮੀਰ ਪਿੰਡ ਦੀ ਸੰਘਣੀ ਅਬਾਦੀ ‘ਚ ਸ਼ਰਾਬ  ਦਾ ਠੇਕਾ ਚਲਾਇਆ ਜਾ ਰਿਹਾ ਹੈ ਜੋਕਿ ਇੱਕ ਸਿਆਸੀ ਨੇਤਾ ਦਾ ਹੈ ਪਿੰਡ ਵਾਸੀ ਪਿਛਲੇ ਕਾਫੀ ਸਮੇਂ ਤੋਂ ਠੇਕਾ ਚੁੱਕਣ ਦੀ ਮੰਗ ਕਰਦੇ ਆ ਰਹੇ ਹਨ ਜਿਸ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਸਿਮਰਜੀਤ ਕੌਰ ਅਤੇ ਸੀਨੀਅਰ ਆਗੂ ਸੰਗੀਤਾ ਰਾਣੀ ਦੀ ਅਗਵਾਈ ਹੇਠ ਪਿੰਡ ਵਾਸੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਲਈ ਆਏ ਸਨ ਤਾਂ ਜੋ ਠੇਕਾ ਉੱਥੋਂ ਚੁੱਕਿਆ ਜਾ ਸਕੇ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਗੇਟ ਬੰਦ ਕਰ ਲਿਆ ਪੁਲਿਸ ਦੀ ਇਸ ਕਾਰਵਾਈ ਤੋਂ ਭੜਕੇ ਲੋਕਾਂ ਨੇ ਧਰਨਾ ਮਾਰ ਦਿੱਤਾ ਕਾਫੀ ਸਮਾਂ ਜਦੋਂ ਪੁਲਿਸ ਟੱਸ ਤੋਂ ਮੱਸ ਨਾਂ ਹੋਈ ਤਾਂ ਮਹਿਲਾ ਕਰਮਜੀਤ ਕੌਰ ਨੂੰ ਦੌਰਾ ਪੈ ਗਿਆ ਅਤੇ ਉਹ ਡਿੱਗ ਪਈ ਧਰਨਾਕਾਰੀਆਂ ਵੱਲੋਂ ਕਹੇ ਜਾਣ ਦੇ ਬਾਵਜ਼ੂਦ ਪੁਲਿਸ ਮੁਲਾਜਮਾਂ ਨੇ ਨਾਂ ਤਾਂ ਗੇਟ ਖੋਹਲਿਆ ਅਤੇ ਨਾ ਹੀ ਕੋਈ ਸਹਾਇਤਾ ਕੀਤੀ ਪਿੰਡ ਵਾਸੀਆਂ ਨੇ ਇਸ ਮੌਕੇ ਪੁਲਿਸ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਕਰਮਜੀਤ ਕੌਰ ਨਾਲ ਕੋਈ ਅਣਹੋਣੀ ਵਾਪਰ ਗਈ ਤਾਂ ਇਸ ਲਈ ਪੁਲਿਸ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ ਇਸੇ ਦੌਰਾਨ ਕਿਸੇ ਵੱਲੋਂ ਸੂਚਨਾ ਦੇਣ ਤੇ ਸਹਾਰਾ ਵਰਕਰਾਂ ਨੇ ਕਰਮਜੀਤ ਕੌਰ ਨੂੰ ਸਿਵਲ ਹਸਪਤਾਲ ਭਿਜਵਾਇਆ ਪਿੰਡ ਵਾਸੀ ਮਹਿਲਾ ਮਨਜੀਤ ਕੌਰ ਅਤੇ ਸਾਬਕਾ ਸਰਪੰਚ ਸ਼ਿੰਦਰ ਕੌਰ ਨੇ ਕਿਹਾ ਕਿ ਸੰਘਣੀ ਅਬਾਦੀ ‘ਚ ਸ਼ਰਾਬ ਵਿਕਦੀ ਹੈ ਜਿਸ ਕਰਕੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ ਇਸ ਲਈ ਉਹ ਵੀ ਠੇਕਾ ਚਲਾਉਣ ਨਹੀਂ ਦੇਣਗੇ ਚਾਹੇ ਇਸ ਲਈ ਕੋਈ ਵੀ ਕੀਮਤ ਅਦਾ ਕਿਉਂ ਨਾਂ ਕਰਨੀ ਪਵੇ  ਉਨ੍ਹਾਂ  ਕਿਹਾ ਕਿ ਸੰਘਰਸ਼ ਅਤੇ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਹੈ ਜੋ ਕਿਸੇ ਮਿਲੀਭੁਗਤ ਵੱਲ ਇਸ਼ਾਰਾ ਕਰਦੀ ਹੈ ਸਾਬਕਾ ਬਲਾਕ ਸੰਮਤੀ ਮੈਂਬਰ ਸੁਰੇਸ਼ ਰਾਣੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਸੰਘਣੀ ਅਬਾਦੀ ‘ਚ ਸ਼ਰਾਬ ਦੀ ਵਿੱਕਰੀ ਹੀ ਨਹੀਂ ਜਾ ਸਕਦੀ ਪਰ ਕੋਟਸ਼ਮੀਰ ‘ਚ ਸਾਰੇ ਨਿਯਮ ਛਿੱਕੇ ਟੰਗੇ ਜਾ ਰਹੇ ਹਨ ਉਨ੍ਹਾਂ ਸਖਤ ਸ਼ਬਦਾਂ ‘ਚ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਪੁਰਜੋਰ ਵਿਰੋਧ ਕੀਤਾ ਜਾਏਗਾ  ਪੀਐਸਯੂ ਆਗੂ ਸੰਗੀਤਾ ਰਾਣੀ ਦਾ ਕਹਿਣਾ ਹੈ ਕਿ  ਮੰਦੇ ਭਾਗੀਂ ਸਰਕਾਰ ਨੇ ਨਸ਼ਿਆਂ ਦੇ ਜਾਲ ਨੂੰ ਤੋੜਨ ਲਈ ਜ਼ੁਬਾਨੀ ਜਮ੍ਹਾ ਖਰਚ ਤੋਂ ਬਿਨਾਂ ਕੁਝ ਨਹੀਂ ਕੀਤਾ ਹੈ ਜਦੋਂਕਿ ਇਸ ਸ਼ਰਾਬ ਨੇ ਆਮ ਆਦਮੀ ਦੇ ਅਰਥਚਾਰੇ ਦੀਆਂ ਜੜ੍ਹਾਂ ਹਿਲਾ ਰੱਖੀਆਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਮਾਲੀਏ ਨੂੰ ਤਰਜੀਹ ਦੇ ਰਹੀ ਹੈ ਅਤੇ  ਸਮਾਜਕ ਨਰੋਏਪਣ ਨੂੰ ਨਜ਼ਰ ਅੰਦਾਜ਼ ਕੀਤਾ ਰਿਹਾ ਹੈ ਉਨ੍ਹਾਂ ਆਖਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਨੇ ਪਿਛਲੇ ਦਿਨੀ ਭਰੋਸਾ ਦਿਵਾਇਆ ਸੀ ਕਿ ਇੱਥੋਂ ਠੇਕਾ ਹਟਾਇਆ ਜਾਵੇਗਾ ਇਸ ਲਈ ਉਹ ਅੱਜ ਵਾਅਦਾ ਚੇਤੇ ਕਰਵਾਉਣ ਲਈ ਆਏ ਹਨ ਇੰਨ੍ਹਾਂ ਸਮੂਹ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸ਼ਰਾਬ ਦੇ ਠੇਕਾ ਨਾਂ ਚੁੱਕਿਆ ਤਾਂ ਇਸ ਦਾ ਵਿਰੋਧ ਕੀਤਾ ਜਾਏਗਾ ਤੇ ਲੋਕ ਸੰਘਰਸ਼ੀ ਜੋਰ ਤੇ ਨਸ਼ੇ ਦੀ ਹੱਟੀ ਬੰਦ ਕਰਵਾ ਕੇ ਹੀ ਸਾਹ ਲੈਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top