Breaking News

ਗੈਰ ਦਰਜਾ ਮਿਲੀਮੈਨ ਦਾ ਸ਼ਿਕਾਰ ਹੋ ਗਏ ਫੈਡਰਰ

ਨਿਊਯਾਰਕ, 4 ਸਤੰਬਰ

ਗਰਮੀ, ਗੈਰ ਦਰਜਾ ਪ੍ਰਾਪਤ ਜਾੱਨ ਮਿਲੀਮੈਨ ਦੀ ਜ਼ੋਰਦਾਰ ਕੋਸ਼ਿਸ਼ ਅਤੇ ਢਲਦੀ ਉਮਰ ਨੇ ਆਖ਼ਰ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਰੋਜ਼ਰ ਫੈਡਰਰ ਨੂੰ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ .ਓਪਨ ਦੇ ਚੌਥੇ ਗੇੜ ‘ਚ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ
37 ਸਾਲ ਦੇ ਫੈਡਰਰ ਨੂੰ ਪੁਰਸ਼ ਸਿੰਗਲ ਦੇ ਚੌਥੇ ਗੇੜ ‘ਚ ਮਿਲੀਮੈਨ ਨੇ 3-6, 7-5, 7-6, 7-6 ਨਾਲ ਹਰਾਉਂਦੇ ਹੋਏ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹਾਲਾਂਕਿ ਸਵਿਸ ਮਾਸਟਰ ਦੀ ਹਾਰ ਤੋਂ ਜ਼ਿਆਦਾ ਉਸਦੇ ਹਾਰਨ ਦੇ ਤਰੀਕੇ ਨੂੰ ਲੈ ਕੇ ਚਰਚਾ ਹੋ ਰਹੀ ਹੈ ਫੈਡਰਰ ਨੇ ਆਪਣੇ ਸ਼ੁਰੂਆਤੀ ਤਿੰਨ ਮੈਚਾਂ ‘ਚ ਇੱਕ ਵੀ ਸੈੱਟ ਨਹੀਂ ਗੁਆਇਆ ਸੀ ਪਰ ਆਸਟਰੇਲੀਆਈ ਖਿਡਾਰੀ ਦੇ ਸਾਹਮਣੇ ਉਸਨੇ 77 ਗਲਤੀਆਂ ਕੀਤੀਆਂ ਅਤੇ 10 ਡਬਲ ਫਾਲਟ ਕੀਤੇ ਅਤੇ ਪਹਿਲੀ ਸਰਵਿਸ ‘ਤੇ ਸਿਰਫ਼ 49 ਫੀਸਦੀ ਅੰਕ ਜਿੱਤੇ
ਪੰਜ ਵਾਰ ਦੇ ਯੂਐਸ ਚੈਂਪੀਅਨ ਫੈਡਰਰ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤਿਆ ਪਰ ਵਿਸ਼ਵ ‘ਚ 55ਵੇਂ ਨੰਬਰ ਦੇ ਮਿਲੀਮੈਨ ਨੇ ਦੂਸਰੇ ਸੈੱਟ ‘ਚ ਪਾਸਾ ਪਲਟ ਦਿੱਤਾ ਅਤੇ ਤੀਸਰੇ ਅਤੇ ਚੌਥੇ ਸੈੱਟ ਨੂੰ ਟਾਈਬ੍ਰੇਕ ‘ਚ ਜਿੱਤਦੇ ਹੋਏ 3 ਘੰਟੇ 34 ਮਿੰਟ ‘ਚ ਮੁਕਾਬਲਾ ਆਪਣੇ ਨਾਂਅ ਕਰ ਲਿਆ ਨਿਊਯਾਰਕ ‘ਚ ਅੱਤ ਦੀ ਗਰਮੀ ਅਤੇ ਹੁਮਸ ਨੂੰ ਵੀ ਫੈਡਰਰ ਨੇ ਉਸ ਦੇ ਮੈਚ ‘ਚ ਅਸਹਿਜ ਹੋਣ ਦਾ ਕਾਰਨ ਦੱਸਿਆ
ਫੈਡਰਰ ਨੇ ਕਿਹਾ ਕਿ ਨਿਊਯਾਰਕ ‘ਚ ਰਾਤ ਨੂੰ ਬਹੁਤ ਗਰਮੀ ਸੀ ਇੱਥੇ ਅਜਿਹਾ ਮੌਸਮ ਸੀ ਕਿ ਹਵਾ ਹੀ ਨਹੀਂ ਸੀ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ ਮੇਰੇ ਨਾਲ ਪਹਿਲੀ ਵਾਰ ਅਜਿਹਾ ਹੋਇਆ ਹੈ ਮਿਲੀਮੈਨ ਨੇ ਮੇਰੇ ਤੋਂ ਬਿਹਤਰ ਢੰਗ ਨਾਲ ਹਾਲਾਤਾਂ ਨੂੰ ਸੰਭਾਲਿਆ ਉਹ ਬ੍ਰਿਸਬੇਨ ਤੋਂ ਹੈ ਜਿੱਥੇ ਗਰਮੀ ਬਹੁਤ ਹੁੰਦੀ ਹੈ

 

ਜੋਕੋਵਿਚ ‘ਤੇ ਵੀ ਦਿਸਿਆ ਗਰਮੀ ਦਾ ਅਸਰ

29 ਸਾਲ ਦੇ ਮਿਲੀਮੈਨ ਹੁਣ ਕੁਆਰਟਰ ਫਾਈਨਲ ‘ਚ ਸਰਬੀਆ ਦੇ ਨੋਵਾਕ ਜੋਕੋਵਿਚ ਵਿਰੁੱਧ ਨਿੱਤਰਨਗੇ ਛੇਵਾਂ ਦਰਜਾ ਜੋਕੋਵਿਚ ਨੇ ਪੁਰਤਗਾਲ ਦੇ ਸੋਸਾ ਨੂੰ ਲਗਾਤਾਰ ਸੈੱਟਾਂ ‘ਚ 6-3, 6-4, 6-4 ਨਾਲ ਹਰਾਇਆ ਜੋਕੋਵਿਚ ਨੇ ਵੀ ਗਰਮੀ ਅਤੇ ਹੁੰਮਸ ਦੀ ਚਿੰਤਾ ਜਤਾਈ ਉਹਨਾਂ ਕਿਹਾ ਕਿ ਮੈਂ ਹੁਣ 10 ਸਾਲ ਪਹਿਲਾਂ ਵਾਲੀ ਊਰਜਾ ਨਾਲ ਨਹੀਂ ਖੇਡ ਸਕਦਾ ਮੇਰੇ ਸ਼ਰੀਰ ‘ਚ ਵੈਸੀ ਸਮਰੱਥਾ ਨਹੀਂ ਹੈ ਜੋ ਇਸ ਗਰਮੀ ਨੂੰ ਆਸਾਨੀ ਨਾਲ ਸਹਿ ਲਵੇ 13 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਦਾ ਗਰਮੀ ਕਾਰਨ ਮਾਨਸਿਕ ਪਾਰਾ ਵੀ ਉੱਚਾ ਹੋ ਗਿਆ ਅਤੇ ਅੰਕ ਨੂੰ ਲੈ ਕੇ ਉਹਨਾਂ ਦੀ ਚੇਅਰ ਅੰਪਾਇਰ ਜੇਮਸ ਨਾਲ ਬਹਿਸ ਵੀ ਹੋਈ

ਨਵਾਰੋ ਨੇ ਜਿੱਤ ਨਾਲ ਮਨਾਇਆ ਬਰਥਡੇ

ਸਾਬਕਾ ਨੰਬਰ ਇੱਕ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਬਰਥਡੇ ਗਰਲ ਸੁਆਰੇਜ਼ ਨਵਾਰੋ ਨੇ 6-4, 6-3 ਨਾਲ ਹਰਾ ਕੇ ਖ਼ੁਦ ਨੂੰ ਜਿੱਤ ਦਾ ਤੋਹਫ਼ਾ ਦੇ ਦਿੱਤਾ ਰੂਸੀ ਖਿਡਾਰੀ ਨੇ ਮੈਚ ‘ਚ ਕਈ ਗਲਤੀਆਂ ਕੀਤੀਆਂ ਸ਼ਾਰਾਪੋਵਾ ਨੇ ਇਸ ਤੋਂ ਪਹਿਲਾਂ ਨਿਊਯਾਰਕ ‘ਚ ਕਦੇ ਵੀ ਰਾਤ ਨੂੰ ਮੈਚ ਨਹੀਂ ਹਾਰਿਆ ਸੀ ਨਵਾਰੋ ਨੇ 2006 ਦੀ ਚੈਂਪੀਅਨ ਰੂਸੀ ਖਿਡਾਰੀ ਵਿਰੁੱਧ ਛੇ ਮੁਕਾਬਲਿਆਂ ‘ਚ ਸਿਰਫ਼ ਦੂਸਰੀ ਜਿੱਤ ਦਰਜ ਕਰਦੇ ਹੋਏ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਜਿੱਥੇ ਉਹ ਪਿਛਲੇ ਸਾਲ ਦੀ ਉਪ ਜੇਤੂ ਅਮਰੀਕਾ ਦੀ ਮੈਡੀਸਨ ਕੀਜ਼ ਨਾਲ ਭਿੜੇਗੀ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top