Breaking News

ਨੌਂਵੇਂ ਵਾਸੇਲ ਖ਼ਿਤਾਬ ਨਾਲ 99ਵੇਂ ‘ਤੇ ਪਹੁੰਚੇ ਫੈਡਰਰ

ਖ਼ਿਤਾਬਾਂ ਦਾ ਸੈਂਕੜਾ ਲਾਉਣ ਤੋਂ ਇੱਕ ਕਦਮ ਦੂਰ ਹਨ ਫੈਡਰਰ

ਬਾਸੇਲ, 29 ਅਕਤੂਬਰ
ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਕੁਆਲੀਫਾਇਰ ਰੋਮਾਨੀਆ ਦੇ ਮਾਰਿਅਸ ਕੋਪਿਲ ਨੂੰ 7-6, 6-4 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਸਵਿਸ ਇੰਡੋਰਜ਼ ਬਾਸੇਲ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫੈਡਰਰ ਦਾ ਇਹ 99ਵਾਂ ਏਟੀਪੀ ਟੂਰ ਖ਼ਿਤਾਬ ਹੈ ਫੈਡਰਰ ਦੇ ਖ਼ਿਤਾਬਾਂ ਦੇ ਖ਼ਜਾਨੇ ‘ਚ  ਵਿੰਬਲਡਨ ‘ਚ 8ਖ਼ਿਤਾਬ ਹਨ

 

 
ਕਦੇ ਬਾਸੇਲ ਦੇ ਕੋਰਟ ‘ਤੇ ਬਾਲ ਬੁਆਏ ਦੀ ਭੂਮਿਕਾ Îਨਿਭਾਉਣ ਵਾਲੇ 37 ਸਾਲਾ ਫੈਡਰਰ ਪਿਛਲੇ 12 ਸਾਲਾਂ ‘ਚ ਇੱਥੇ ਹਰ ਵਾਰ ਫਾਈਨਲ ‘ਚ ਪਹੁੰਚੇ ਹਨ ਅਤੇ 9ਵੀਂ ਵਾਰ ਇਹ ਖ਼ਿਤਾਬ ਜਿੱਤਿਆ ਹੈ
ਫੈਡਰਰ ਇਸ ਜਿੱਤ ਨਾਲ ਖ਼ਿਤਾਬਾਂ ਦਾ ਸੈਂਕੜਾ ਲਾਉਣ ਤੋਂ ਇੱਕ ਕਦਮ ਦੂਰ ਰਹਿ ਗਏ ਹਨ ਸਿਰਫ਼ ਅਮਰੀਕਾ ਦੇ ਜਿਮੀ ਕੋਨਰਸ 109 ਖ਼ਿਤਾਬਾਂ ਦੇ ਨਾਲ ਖ਼ਿਤਾਬਾਂ ਦਾ ਸੈਂਕੜਾ ਪੂਰਾ ਕਰ ਸਕੇ ਹਨ ਫੈਡਰਰ  ਹੁਣ 11 ਤੋਂ 18 ਨਵੰਬਰ ਤੱਕ ਲੰਦਨ ‘ਚ ਏਟੀਪੀ ਫਾਈਨਲਜ਼ ‘ਚ ਰਿਕਾਰਡ ਸੱਤਵੀਂ ਵਾਰ ਖ਼ਿਤਾਬ ਜਿੱਤਣ ਦੇ ਟੀਚੇ ਨਾਲ ਨਿੱਤਰਨਗੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top