ਡੈਬਿਟ-ਕ੍ਰੈਡਿਟ ਕਾਰਡ ਨਾਲ ਭੁਗਤਾਨ ‘ਤੇ ਨਹੀਂ ਲੱਗੇਗੀ ਫੀਸ : ਪ੍ਰਧਾਨ

ਏਜੰਸੀ ਨਵੀਂ ਦਿੱਲੀ,  
ਡਿਜ਼ੀਟਲ ਲੈਣ-ਦੇਣ ਰਾਹੀਂ ਪੈਟਰੋਲ ਤੇ ਡੀਜ਼ਲ ਖਰੀਦਣ ‘ਤੇ ਪੈਟਰੋਲ ਪੰਪਾਂ ਤੇ ਗਾਹਕਾਂ ਤੋਂ ਕਿਸੇ ਤਰ੍ਹਾਂ ਦਾ ਵਾਧੂ ਖਰਚਾ ਨਹੀਂ ਵਸੂਲਿਆ ਜਾਵੇਗਾ ਇਹ ਗੱਲ ਅੱਜ ਤੇਲ ਤੇ ਕੁਦਰਤੀ ਗੈਸ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਹੀ ਪ੍ਰਧਾਨ ਨੇ ਪ੍ਰੈੱਸ ਕਾਨਫਰੰਸ ‘ਚ ਗੱਲਬਾਤ ‘ਚ ਕਿਹਾ ਕਿ ਪੈਟਰੋਲ ਪੰਪਾਂ ਤੇ ਬੈਂਕਾਂ ਦਰਮਿਆਨ ਇਸ ਮੁੱਦੇ ਨੂੰ ਸੁਲਝਾਇਆ ਜਾਵੇਗਾ ਡਿਜੀਟਲ ਲੈਣ-ਦੇਣ ‘ਤੇ ਪੈਟਰੋਲ ਪੰਪਾਂ ਤੋਂ ਖਰੀਦ ਕਰਾਉਣ ‘ਤੇ ਵਾਧੂ ਫੀਸ ਨੂੰ ਲੈ ਕੇ ਪੈਟਰੋਲ ਪੰਪ ਮਾਲਕਾਂ ਨੇ ਅੱਜ ਕਾਰਡ ਰਾਹੀਂ ਭੁਗਤਾਨ ਨਾ ਕਰਨ ਦਾ ਐਲਾਨ ਕੀਤਾ ਸੀ, ਪ੍ਰੰਤੂ ਪ੍ਰਧਾਨ ਮੰਤਰੀ ਦੀ ਪਹਿਲ ‘ਤੇ ਸਰਕਾਰੀ ਤੇਲ ਸਪਲਾਈ ਕੰਪਨੀਆਂ ਦੇ ਦਖਲ ਤੋਂ ਬਾਅਦ ਇਸ ਨੂੰ ਟਾਲ ਦਿੱਤਾ ਸੀ ਨੋਟਬੰਦੀ ਤੋਂ ਬਾਅਦ ਸਰਕਾਰ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹ ਦੇਣ ‘ਚ ਜੁਟੀ ਹੈ ਪ੍ਰਧਾਨ ਨੇ ਕਿਹਾ ਕਿ ਸਰਕਾਰ ਫਰਵਰੀ 2016 ਦੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗੀ, ਜਿਸ ‘ਚ ਡਿਜੀਟਲ ਲੈਣ-ਦੇਣ ‘ਤੇ ਗ੍ਰਾਹਕ ‘ਤੇ ਕਿਸੇ ਤਰ੍ਹਾਂ ਦਾ ਵਾਧੂ ਬੋਝ ਨਾ ਪਾਉਣ ਦੀ ਗੱਲ ਕਹੀ ਗਈ ਸੀ