ਪੰਜਾਬ

ਮਹਿਲਾ ਸਰਪੰਚ ਦੇ ਲੜਕੇ ‘ਤੇ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ਭਰਤੀ

Female, Sarpanch, Son Attacked, Admitted, Hospital, Critical, Condition

ਮਹਿਲਾ ਸਰਪੰਚ ਦੇ ਲੜਕੇ ‘ਤੇ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ਭਰਤੀ

ਅਸ਼ੋਕ ਵਰਮਾ, ਬਠਿੰਡਾ

ਚੱਕ ਅਤਰ ਸਿੰਘ ਵਾਲਾ ਦੀ ਸਰਪੰਚ ਜਸਪਾਲ ਕੌਰ ਦੇ ਲੜਕੇ ਜਗਦੀਪ ਸਿੰਘ ‘ਤੇ ਪਿੰਡ ਦੇ ਹੀ ਨਸ਼ੇ ‘ਚ ਟੱਲੀ ਹੋਏ ਇੱਕ ਨੌਜਵਾਨ ਨੇ ਜਾਨਲੇਵਾ ਹਮਲਾ ਕਰ ਦਿੱਤਾ ਗੰਭੀਰ ਹਾਲਤ ‘ਚ ਜਗਦੀਪ ਸਿੰਘ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਮੁਕਤ ਸੂਬੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਸਪਾਲ ਕੌਰ ਪਿੰਡ ਦੀ ਸਰਪੰਚ ਹੈ ਜੋ ਅਕਸਰ ਹੀ ਨਸ਼ਿਆਂ ਖਿਲਾਫ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਉਂਦੀ ਰਹਿੰਦੀ ਹੈ ਉਸ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਦਵਿੰਦਰ ਸਿੰਘ ਨਸ਼ਿਆਂ ਦਾ ਆਦੀ ਹੈ ਤੇ ਉਹ ਉਨ੍ਹਾਂ ਦੇ ਪਰਿਵਾਰ ਦੇ ਨਸ਼ਿਆਂ ਖਿਲਾਫ ਹੋਣ ਕਾਰਨ ਰੰਜਿਸ਼ ਰੱਖਦਾ ਹੈ

ਵੀਰਵਾਰ ਨੂੰ ਸਵੇਰ 10 ਵਜੇ ਉਨ੍ਹਾਂ ਦਾ ਲੜਕਾ ਜਗਦੀਪ ਸਿੰਘ ਬੱਸ ਅੱਡੇ ਕੋਲ ਜਾ ਰਿਹਾ ਸੀ ਤਾਂ ਦਵਿੰਦਰ ਸਿੰਘ, ਉਸ ਦੇ ਪਿਤਾ ਤੇ ਮਾਂ ਨੇ ਜਗਦੀਪ ਦੇ ਸਿਰ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹੱਲਾ ਬੋਲ ਦਿੱਤਾ ਇਸ ਮੌਕੇ ਉਸ ਦੇ ਲੜਕੇ ਵੱਲੋਂ ਰੌਲਾ ਪਾਉਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੂੰ ਦੇਖਦਿਆਂ ਹਮਲਾਵਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਰਘਵੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਵੀ ਇੱਕ ਵਿਆਹ ਸਮਾਗਮ ‘ਚ ਵੀ ਦਵਿੰਦਰ ਸਿੰਘ ਨੇ ਗਾਲੀ ਗਲੋਚ ਕੀਤਾ ਸੀ ਜਿਸ ਸਬੰਧੀ ਥਾਣਾ ਨੰਦਗੜ੍ਹ ‘ਚ ਉਸ ਨੇ ਖੁਦ ਵੀ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਗੁੱਸੇ ‘ਚ ਆ ਕੇ ਉਨ੍ਹਾਂ ਨੇ ਉਸ ਦੇ ਲੜਕੇ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਰਾਜਪਾਲ ਸਿੰਘ ਨੇ ਕਿਹਾ ਕਿ ਅਜੇ ਤੱਕ ਹਸਪਤਾਲ ‘ਚੋਂ ਕੋਈ ਸੂਚਨਾ ਨਹੀਂ ਆਈ ਹੈ ਉਨ੍ਹਾਂ ਕਿਹਾ ਕਿ ਸੁਚਨਾ ਮਿਲਦਿਆਂ ਹੀ ਜ਼ਖਮੀ ਦੇ ਬਿਆਨ ਤੇ ਮੈਡੀਕਲ ਰਿਪੋਰਟ ਦੇ ਅਧਾਰ ‘ਤੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top