ਤਿਉਹਾਰ ਦੇ ਜਸ਼ਨ ’ਚ ਨੱਚਦੇ ਹੋਏ ਤਿੰਨ ਜਣਿਆਂ ਦੀ ਮੌਤ 

ਪੁੱਤਰ ਦੇ ਸਦਮੇ ’ਚ ਪਿਓ ਦੀ ਅਟੈਕ ਕਾਰਨ ਮੌਤ  (Festival )

(ਸੱਚ ਕਹੂੰ ਨਿਊਜ਼) ਗੁਜਰਾਤ। ਅਕਤੂਬਰ ਮਹੀਨਾ ਸ਼ੁਰੂ ਹੁੰਦੇ ਹੀ ਤਿਉਹਾਰਾਂ (Festival) ਦੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਤਿਉੱਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਸਭ ਲੋਕ ਨੱਚ ਗਾ ਕੇ ਤਿਉਹਾਰ ਮਨਾ ਰਹੇ ਹਨ। ਇਸ ਦੌਰਾਨ ਕਈ ਥਾਵਾਂ ਤੋਂ ਮੰਦਭਾਗੀ ਘਟਨਾਵਾਂ ਸਾਹਮਣੇ ਆਈਆਂ ਹਨ। ਤਿਉਹਾਰਾਂ ਦਾਾ ਜਸ਼ਨ ਮੌਕੇ ਨੱਚਦੇ ਹੋਏ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ।

ਇਹ ਮੌਤਾਂ ਮਹਾਰਾਸ਼ਟਰ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਤਿਉਹਾਰ ਦਾ ਜਸ਼ਨ ਮਨਾਉਂਦੇ ਹੋਏ ਹੋਈਆਂ ਹਨ। ਤਿੰਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪਿਆ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਵਿੱਚ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਿਤਾ ਨੂੰ ਵੀ ਸਦਮੇ ਵਿੱਚ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪਟਾਕਿਆਂ ਦੀ ਵਿਕਰੀ ਤੇ ਪਟਾਕੇ ਚਲਾਉਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਪਾਲਘਰ ‘ਚ ਗਰਬਾ ਖੇਡਣ ਦੌਰਾਨ 35 ਸਾਲਾ ਮਨੀਸ਼ ਨਰਪਜੀ ਸੋਨੀਗਰਾ ਸ਼ਨਿੱਚਰਵਾਰ ਰਾਤ ਇਲਾਕੇ ਦੇ ਗਲੋਬਲ ਸਿਟੀ ਕੰਪਲੈਕਸ ‘ਚ ਗਰਬਾ ਖੇਡ ਰਹੇ ਸਨ। ਇਸ ਦੌਰਾਨ ਉਹ ਬੇਹੋਸ਼ ਹੋ ਗਿਆ। ਉਸ ਦੇ ਪਿਤਾ ਨਰਪਜੀ ਸੋਨੀਗਰਾ (66 ਸਾਲ) ਪੁੱਤਰ ਨੂੰ ਤੁਰੰਤ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁੱਤਰ ਦੀ ਮੌਤ ਦਾ ਪਤਾ ਲੱਗਦਿਆਂ ਹੀ ਪਿਤਾ ਨੂੰ ਵੀ ਹਸਪਤਾਲ ‘ਚ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਵੀ ਮੌਤ ਹੋ ਗਈ। ਮਨੀਸ਼ ਦਾ ਤਿੰਨ ਮਹੀਨੇ ਪਹਿਲਾਂ 24 ਜੂਨ 2022 ਨੂੰ ਵਿਆਹ ਹੋਇਆ ਸੀ।

ਬੀਤੇ ਸ਼ੁੱਕਰਵਾਰ ਰਾਤ ਰਾਜ ਦੇ ਆਨੰਦ ਜ਼ਿਲ੍ਹੇ ਵਿੱਚ ਗਰਬਾ ਖੇਡਦੇ ਹੋਏ ਵਰਿੰਦਰ ਸਿੰਘ ਰਾਜਪੂਤ (21) ਦੀ ਵੀ ਮੌਤ ਹੋ ਗਈ। ਤਾਰਾਪੁਰ ਇਲਾਕੇ ਦੀ ਸ਼ਿਵ ਸ਼ਕਤੀ ਸੋਸਾਇਟੀ ‘ਚ ਨੱਚਦੇ ਸਮੇਂ ਉਸ ਨੂੰ ਚੱਕਰ ਆ ਗਿਆ ਅਤੇ ਡਿੱਗ ਪਿਆ। ਜਿਸ ਤੋਂ ਬਾਅਦ ਉਸ ਨੂੰ ਤੁਹੰਤ ਹਸਪਤਾਲ ਲੈ ਗਏ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਵੀ ਅਟੈਕ ਕਾਰਨ ਹੋਈ ਹੈ। ਹਾਲਾਂਕਿ ਇਹ ਘਟਨਾ 30 ਸਤੰਬਰ ਦੀ ਹੈ ਪਰ ਹੁਣ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਰਾਮਲੀਲਾ ਦੌਰਾਨ ਸਟੇਜ ਤੋਂ ਡਿੱਗਣ ਕਾਰਨ ਇੱਕ ਦੀ ਮੌਤ

ਇੱਕ ਹੋਰ ਘਟਨਾ ’ਚ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਵਿੱਚ ਰਾਮਲੀਲਾ ਵਿੱਚ ਹਨੂੰਮਾਨ ਜੀ ਦਾ ਕਿਰਦਾਰ ਨਿਭਾਅ ਰਹੇ ਰਾਮਸਵਰੂਪ (55) ਦੀ ਅਦਾਕਾਰੀ ਦੌਰਾਨ ਮੌਤ ਹੋ ਗਈ। ਇਸ ਘਟਨਾ ਨਾਲ ਜੁੜਿਆ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਬੈਕਗ੍ਰਾਊਂਡ ਵਿੱਚ ਹਨੂੰਮਾਨ ਲੀਲਾ ਨਾਲ ਸਬੰਧਤ ਇੱਕ ਗੀਤ ਚੱਲ ਰਿਹਾ ਹੈ ਅਤੇ ਰਾਮਸਵਰੂਪ ਗਦਾ ਲੈ ਕੇ ਛਾਲ ਮਾਰ ਰਿਹਾ ਹੈ। ਅਚਾਨਕ ਉਹ ਸਟੇਜ ਤੋਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ