Breaking News

ਅਵਾਰਾ ਪਸ਼ੂਆਂ ਦੇ ਕਾਰਨ ਦੋ ਪਿੰਡਾਂ ਦੇ ਕਿਸਾਨ ਭਿੜੇ, ਫਾਇਰਿੰਗ ਵਿੱਚ ਇੱਕ ਜ਼ਖ਼ਮੀ

Firing, Talwandi Sabo, Government School

ਗੁਰਪ੍ਰੀਤ ਸਿੰਘ
ਸੰਗਰੂਰ, 28 ਦਸੰਬਰ

ਬੀਤੀ ਰਾਤ ਅਵਾਰਾ ਪਸ਼ੂਆਂ ਕਾਰਨ ਪਿੰਡ ਦੁੱਗਾਂ ਤੇ ਕੁਨਰਾਂ ਦੇ ਕਿਸਾਨ ਆਪਸ ਵਿੱਚ ਭਿੜ ਪਏ ਇਸ ਦੌਰਾਨ ਹੋਈ ਲੜਾਈ ਵਿੱਚ ਕਿਸੇ ਨੇ ਗੋਲ਼ੀ ਚਲਾ ਦਿੱਤੀ ਜਿਸ ਕਾਰਣ ਕੁਨਰਾਂ ਦੇ ਕਿਸਾਨ ਬਲਵਿੰਦਰ ਸਿੰਘ ਦੇ ਗੋਲੀ ਲੱਗ ਗਈ ਇਸ ਦੌਰਾਨ ਕਿਸਾਨ ਨੂੰ ਗੰਭੀਰ ਹਾਲਤ ਵਿੱਚ ਲੁਧਿਆਣੇ ਰੈਫਰ ਕੀਤਾ ਗਿਆ ਹੈ ਜਦੋਂ ਕਿ 2 ਜ਼ਖਮੀਆਂ ਦਾ ਇਲਾਜ਼ ਸੰਗਰੂਰ ਹਸਪਤਾਲ ਵਿਚ ਚੱਲ ਰਿਹਾ ਹੈ

ਇਸ ਮਾਮਲੇ ‘ਚ ਪੁਲਿਸ ਸਾਰੀਆਂ ਧਿਰਾਂ ਦੀ ਗੱਲਬਾਤ ਸੁਣ ਰਹੀ ਹੈ, ਫਿਲਹਾਲ ਕਿਸੇ ‘ਤੇ ਪਰਚਾ ਦਰਜ਼ ਹੋਣ ਬਾਰੇ ਪਤਾ ਨਹੀਂ ਲੱਗ ਸਕਿਆ ਜ਼ਿਕਰਯੋਗ ਹੈ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵਿੱਚ ਇਹਨਾਂ ਅਵਾਰਾ ਪਸ਼ੂਆਂ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ ਜਿਹੜਾ ਰਾਤ ਹਿੰਸਕ ਰੂਪ ਧਾਰਨ ਕਰ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top