ਫੀਚਰ

ਲੜਨਾ ਚੰਗੀ ਗੱਲ ਨਹੀਂ

Fighting,Not, Good, Thing, Article

ਜੀਤ ਹਰਜੀਤ 

ਲੜਨਾ ਚੰਗੀ ਗੱਲ ਨਹੀਂ, ਇਹ ਗੱਲ ਮੈਂ ਬਚਪਨ ਵਿਚ ਅਨੇਕਾਂ ਵਾਰ ਸੁਣੀ ਘਰ ਵਿਚ ਜਦੋਂ ਅਸੀਂ ਬੱਚੇ ਆਪਸ ਵਿਚ ਲੜਦੇ ਤਾਂ ਸਾਨੂੰ ਇਹੀ ਗੱਲ ਸਮਝਾਈ ਜਾਂਦੀ ਸੀ ਕਿ ਲੜਨਾ ਚੰਗੀ ਗੱਲ ਨਹੀਂ, ਸਾਨੂੰ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ

ਜ਼ਿੰਦਗੀ ਦੇ ਅਗਲੇ ਪੜਾਅ ਵਿਚ ਘਰਦਿਆਂ ਨੇ ਸਿੱਖਿਆ ਦਿਵਾਉਣ ਲਈ ਸਕੂਲ ਵਿਚ ਪੜ੍ਹਨ ਲਈ ਲਾ ਦਿੱਤਾ ਓਥੇ ਵੀ ਜਦੋਂ ਜਮਾਤ ਦੇ ਬੱਚੇ ਆਪਸ ਵਿਚ ਲੜਦੇ ਤਾਂ ਭੈਣ ਜੀ ਉਹਨਾਂ ਨੂੰ ਸਮਝਾਉਂਦੇ ਹੋਏ ਇਹੀ ਗੱਲ ਕਹਿੰਦੇ, ਲੜਨਾ ਚੰਗੀ ਗੱਲ ਨਹੀਂ, ਸਾਨੂੰ ਸਾਰਿਆਂ ਨੂੰ ਇੱਕ-ਦੂਜੇ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਘਰਦਿਆਂ ਅਤੇ ਸਕੂਲ ਵਾਲੀ ਭੈਣਜੀ ਜੀ ਦੀ ਆਖੀ ਇਹ ਗੱਲ, ਲੜਨਾ ਚੰਗੀ ਗੱਲ ਨਹੀਂ, ਦੇ ਅਰਥ ਐਨੇ ਡੂੰਘੇ ਹਨ ਇਸ ਗੱਲ ਦਾ ਮੈਨੂੰ ਉਸ ਵੇਲੇ ਨਹੀਂ ਪਤਾ ਸੀ

ਮੈਨੂੰ ਲੱਗਦਾ ਹੈ ਲੜਾਈਆਂ ਜੀਵਨ ਦੀ ਸ਼ੁਰੂਆਤ ਸਮੇਂ ਹੀ ਜਨਮ ਲੈ ਲੈਂਦੀਆਂ ਹੋਣਗੀਆਂ ਤਾਂ ਹੀ ਤਾਂ ਛੋਟੀ ਉਮਰ ਵਿਚ ਹੀ ਪਹਿਲਾਂ ਘਰ ਵਾਲੇ ਅਤੇ ਫਿਰ ਸਕੂਲ ਵਾਲੇ ਇਹ ਗੱਲਾਂ ਸਮਝਾਉਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਲੜਨਾ ਚੰਗੀ ਗੱਲ ਨਹੀਂ ਵੈਸੇ ਕਹਿੰਦੇ ਵੀ ਉਹ ਸੱਚ ਹੀ ਹਨ ਕਿਉਂਕਿ ਸੱਚਮੁੱਚ ਹੀ ਲੜਨਾ ਚੰਗੀ ਗੱਲ ਨਹੀਂ ਹੁੰਦੀ ਜੋ ਕੁਝ ਪਿਆਰ ਨਾਲ ਹਾਸਲ ਕੀਤਾ ਜਾ ਸਕਦਾ ਹੈ ਉਹ ਲੜਾਈ ਨਾਲ ਕਦੇ ਨਹੀਂ ਹਾਸਲ ਹੋ ਸਕਦਾ

ਸਿਆਣੇ ਕਹਿੰਦੇ ਹਨ ਕਿ ਕਲੇਸ਼ ਘਰਾਂ ਨੂੰ ਖਾ ਜਾਂਦੇ ਹਨ ਸੱਚਮੁੱਚ ਹੀ ਕਲੇਸ਼ ਘਰਾਂ ਦੇ ਘਰ ਤਾਂ ਕੀ ਮੁਲਕਾਂ ਦੇ ਮੁਲਕ ਤਬਾਹ ਕਰ ਦਿੰਦੇ ਹਨ ਸਿਆਣਿਆਂ ਦੀ ਕਹੀ ਗੱਲ, ਕਲੇਸ਼ ਘਰਾਂ ਨੂੰ ਖਾ ਜਾਂਦੇ ਹਨ, ਲਗਭਗ ਹਰ ਇਨਸਾਨ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਵਾਰੀ ਸੁਣੀ ਹੋਵੇਗੀ ਪਰ ਫਿਰ ਵੀ ਪਤਾ ਨਹੀਂ ਇਸ ਗੱਲ ਦਾ ਅਸਰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਲੜਾਈ ਦੀ ਸ਼ੁਰੂਆਤ ਹਮੇਸ਼ਾ ਗੁੱਸਾ ਕਰਵਾਉਂਦਾ ਹੈ ਤੇ ਗੁੱਸੇ ਬਾਰੇ ਮੈਂ ਆਖਦਾ ਹਾਂ ਕਿ ਇਹ ਇਨਸਾਨ ਤੋਂ ਉਸਦਾ ਆਪਾ ਮਤਲਬ ਆਪਣਾ-ਆਪ ਵੀ ਖੋਹ ਲੈਂਦਾ ਹੈ ਇਸ ਲਈ ਗੁੱਸੇ ਤੋਂ ਜਿੰਨਾ ਹੋ ਸਕੇ ਬਚ ਕੇ ਰਹੋ ਇੱਕ ਹੋਰ ਬੜੀ ਹੀ ਦਿਲਚਸਪ  ਗੱਲ ਇਹ ਹੈ ਕਿ ਜਿਸ ਤਰ੍ਹਾਂ ਸਮਝੌਤਾ ਦੋ ਧਿਰਾਂ ਦੀ ਸਹਿਮਤੀ ਬਿਨਾਂ ਨਹੀਂ ਹੋ ਸਕਦਾ ਓਸੇ ਤਰ੍ਹਾਂ ਲੜਾਈ ਵੀ ਦੋਨੋਂ ਧਿਰਾਂ ਦੀ ਸਹਿਮਤੀ ਬਿਨਾਂ ਕਦੇ ਨਹੀਂ ਹੋ ਸਕਦੀ

ਕਿਉਂਕਿ ਜੇ ਇੱਕ ਧਿਰ ਗੁੱਸੇ ਵਿਚ ਬੋਲ ਰਹੀ ਹੈ ਦੂਜੀ ਧਿਰ ਨੂੰ ਚਾਹੀਦਾ ਹੈ ਕਿ ਉਹ ਉਸ ਸਮੇਂ ਉਸ ਨਾਲ ਉਲਝਣ ਦੀ ਬਜ਼ਾਏ ਪਾਸਾ ਵੱਟ ਕੇ ਸਮਝਦਾਰੀ ਤੋਂ ਕੰਮ ਲਵੇ ਕਿਉਂਕਿ ਜਦੋਂ ਗੁੱਸੇ ਵਿਚ ਬੋਲਣ ਵਾਲੀ ਧਿਰ ਦਾ ਗੁੱਸਾ ਠੰਢਾ ਹੋ ਜਾਵੇਗਾ ਓਦੋਂ ਉਸ ਕੋਲੋਂ ਉਸ ਦੀਆਂ ਕਹੀਆਂ ਦਾ ਜਵਾਬ ਲਿਆ ਜਾ ਸਕਦਾ ਹੈ ਚੁੱਪ ਵੱਟ ਲੈਣ ਨੂੰ ਕਈ ਲੋਕ ਕਾਇਰਤਾ ਦੀ ਨਿਸ਼ਾਨੀ ਦੱਸਦੇ ਹਨ ਪਰ ਅਸਲ ਵਿਚ ਇਹ ਸਿਆਣਪਤਾ ਅਤੇ ਵਡੱਪਣ ਦੀ ਨਿਸ਼ਾਨੀ ਹੈ ਲੜਾਈ ਹੋਣ ਦੇ ਬਾਅਦ ਬਹੁਤਿਆਂ ਕੇਸਾਂ ਵਿਚ ਦੇਖਣ ਨੂੰ ਮਿਲਿਆ ਹੈ ਕਿ ਗੁੱਸੇ ਵਿਚ ਕੁਝ ਵੀ ਬੋਲ ਦੇਣ ਵਾਲੇ ਗੁੱਸਾ ਠੰਢਾ ਹੋਣ ਉਪਰੰਤ ਆਪਣੇ ਬੋਲਾਂ ਉੱਤੇ ਸ਼ਰਮਿੰਦਗੀ ਜ਼ਾਹਿਰ ਕਰ ਦਿੰਦੇ ਹਨ ਅੰਤ ਗੱਲ ਦੋਸ਼ੀ ਧਿਰ ਦੇ ਮੁਆਫ਼ੀ ਮੰਗਣ ਨਾਲ ਹੀ ਲੜਾਈ ਖ਼ਤਮ ਹੋ ਜਾਂਦੀ ਹੈ

ਗੁੱਸੇ ਦੇ ਕਹਿਰ ਕਾਰਨ ਹੋਈਆਂ ਲੜਾਈਆਂ ਨਾਲ ਰੋਜ਼ਾਨਾ ਕਈ ਇਨਸਾਨ ਆਪਣੀ ਜੀਵਨ ਲੀਲਾ ਸਮਾਪਤ ਕਰ ਬੈਠਦੇ ਹਨ ਨਿੱਤ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਗੁੱਸੇ ਦਾ ਕਹਿਰ ਦਿਨ-ਪ੍ਰਤੀਦਿਨ ਸਮਾਜ ਨੂੰ ਖਾ ਰਿਹਾ ਹੈ ਗੁੱਸਾ ਨਾਂਅ ਦੀ ਬਿਮਾਰੀ ਰੋਜ਼ਾਨਾ ਕਈ ਘਰਾਂ ਦੇ ਦੀਵੇ ਬੁਝਾ ਦਿੰਦੀ ਹੈ ਦੂਜਿਆਂ ਪ੍ਰਤੀ ਦਿਲ ਵਿਚ ਮੋਹ ਅਤੇ ਸਤਿਕਾਰ ਪੈਦਾ ਕਰੋ ਜੇ ਤੁਸੀਂ ਇਹ ਸੋਚਦੇ ਹੋ ਕਿ ਤੁਹਾਡਾ ਸਤਿਕਾਰ ਹੋਵੇ ਤਾਂ ਤਹਾਨੂੰ ਪਹਿਲਾਂ ਦੂਜਿਆਂ ਪ੍ਰਤੀ ਆਪਣੇ ਦਿਲ ਵਿਚ ਮੋਹ ਪੈਦਾ ਕਰਨਾ ਪਵੇਗਾ ਤੇ ਤੁਹਾਡੇ ਸਤਿਕਾਰ ਕਰਨ ਦੇ ਬਦਲੇ ਤਹਾਨੂੰ ਸਤਿਕਾਰ ਜ਼ਰੂਰ ਮਿਲੇਗਾ

ਸਮੱਸਿਆਵਾਂ ਸਮਾਜ ਦਾ ਹਿੱਸਾ ਹਨ ਇਸ ਲਈ ਕੋਈ ਨਾ ਕੋਈ ਗੱਲ ਕਰਕੇ ਕਿਤੇ ਨਾ ਕਿਤੇ ਲੜਈ ਦਾ ਮਾਹੌਲ ਜ਼ਰੂਰ ਬਣੇਗਾ ਪਰ ਦੋਨਾਂ ਵਿਚੋਂ ਇੱਕ ਧਿਰ ਨੂੰ ਚਾਹੀਦਾ ਹੈ ਕਿ ਉਹ ਸਿਆਣਪ ਦਾ ਸਬੂਤ ਦਿੰਦੇ ਹੋਏ ਉਸ ਸਮੱਸਿਆ ਨੂੰ ਗੱਲ-ਬਾਤ ਨਾਲ ਸੁਲਝਾਵੇ ਜੇ ਫਿਰ ਵੀ ਗੱਲ ਨਾ ਬਣੇ ਤਾਂ ਦੋ ਬੰਦਿਆਂ ਨੂੰ ਇਕੱਠਾ ਕਰਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਫਿਰ ਆਖਿਰ ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਇੱਕ-ਦੂਜੇ ਨਾਲ ਲੜਾਈ ਕਰਕੇ ਆਪਣਾ ਅਤੇ ਸਾਹਮਣੇ ਵਾਲੇ ਦਾ ਨੁਕਸਾਨ ਕਰਨਾ ਕਿਧਰੇ ਵੀ ਸਿਆਣਪ ਨਹੀਂ ਅਖਵਾਉਂਦਾ ਇਸ ਲਈ ਆਓ! ਅਸੀਂ ਸਾਰੇ ਸਿਆਣੇ ਬਣੀਏ ਤੇ ਲੜਾਈਆਂ ਨੂੰ ਮਨੋ ਮਿਟਾਉਂਦੇ ਹੋਏ ‘ਬੰਦਾ ਬੰਦੇ ਦੀ ਦਾਰੂ’ ਵਾਲੀ ਲੋਕ ਕਹਾਵਤ ਨੂੰ ਸੱਚ ਕਰ ਦਿਖਾਈਏ ਅਤੇ ਲੜਾਈਆਂ ਰਹਿਤ ਸਮਾਜ ਦੀ ਸਿਰਜਣਾ ਕਰੀਏ

ਪ੍ਰੀਤ ਨਗਰ, ਸੰਗਰੂਰ, ਮੋ. 97816-77772

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top