ਪੰਜਾਬ

ਖਜ਼ਾਨਾ ਵਿਭਾਗ ਕੋਲ ਅਟਕੀ ਭੱਠਲ ਦੀ ਫਾਈਲ, ਨਹੀਂ ਤੈਅ ਹੋ ਪਾ ਰਹੇ ਮਾਣ-ਭੱਤੇ

File, Bhatl, Treasurer, Not Honored, Treasury, Department

ਪਿਛਲੀ 4 ਜੁਲਾਈ ਨੂੰ ਬਣਾਇਆ ਗਿਆ ਸੀ ਪਲੈਨਿੰਗ ਬੋਰਡ ਦਾ ਉਪ ਚੇਅਰਪਰਸਨ

ਰਾਜਿੰਦਰ ਕੌਰ ਭੱਠਲ ਨੂੰ ਕਿਹੜਾ-ਕਿਹੜਾ ਮਿਲੇਗਾ ਫਾਇਦਾ ਅਤੇ ਕਿਹੜੇ-ਕਿਹੜੇ ਮਿਲਣਗੇ ਭੱਤੇ, ਅਜੇ ਨਹੀਂ ਹੋਏ ਤੈਅ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਪੰਜਾਬ ਰਾਜ ਪਲੈਨਿੰਗ ਬੋਰਡ ਦੀ ਉਪ ਚੇਅਰਪਰਸਨ ਤਾਂ ਬਣ ਗਈ ਹੈ ਪਰ ਉਨ੍ਹਾਂ ਨੂੰ ਕਿੰਨੀ ਤਨਖ਼ਾਹ ਮਿਲੇਗੀ ਅਤੇ ਸਰਕਾਰੀ ਕੋਠੀ ਸਣੇ ਕਿਹੜੇ-ਕਿਹੜੇ ਮਾਣ ਭੱਤੇ ਮਿਲਣਗੇ, ਇਸ ਸਬੰਧੀ ਫਾਈਲ ਖਜਾਨਾ ਵਿਭਾਗ ਕੋਲ ਅਟਕ ਗਈ ਹੈ। ਖਜ਼ਾਨਾ ਵਿਭਾਗ ਪਿਛਲੇ ਮਹੀਨੇ ਤੋਂ ਹੀ ਇਸ ਫਾਈਲ ਨੂੰ ਆਪਣੇ ਕੋਲ ਰੱਖ ਕੇ ਕਈ ਤਰ੍ਹਾਂ ਦੇ ਸੁਆਲ ਪੁੱਛ ਰਿਹਾ ਹੈ। ਜਿਸ ਕਾਰਨ ਰਾਜਿੰਦਰ ਕੌਰ ਭੱਠਲ ਕੈਬਨਿਟ ਰੈਂਕ ਮਿਲਣ ਦੇ ਬਾਵਜੂਦ ਕੈਬਨਿਟ ਰੈਂਕ ਵਾਲੇ ਫਾਇਦੇ ਅਜੇ ਨਹੀਂ ਲੈ ਪਾ ਰਹੀ ਹੈ।

ਜਾਣਕਾਰੀ ਅਨੁਸਾਰ ਰਾਜਿੰਦਰ ਕੌਰ ਭੱਠਲ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਦੌਰਾਨ ਕਾਂਗਰਸ ਸਰਕਾਰ ਆਉਣ ਦੇ ਬਾਵਜੂਦ ਉਹ ਸੱਤਾ ਵਿੱਚ ਭਾਗੀਦਾਰ ਨਹੀਂ ਬਣ ਪਾ ਰਹੀ ਸੀ। ਚੰਡੀਗੜ੍ਹ ਵਿਖੇ ਸਰਕਾਰੀ ਕੋਠੀ ਦਾ ਵਿਵਾਦ ਵੀ ਰਾਜਿੰਦਰ ਕੌਰ ਭੱਠਲ ਨੂੰ ਕਾਫ਼ੀ ਜਿਆਦਾ ਪਰੇਸ਼ਾਨ ਕਰ ਰਿਹਾ ਸੀ ਤਾਂ ਭਾਰੀ ਰਕਮ ਦਾ ਕਿਰਾਇਆ ਵੀ ਟੈਨਸ਼ਨ ਦੇਣ ਲੱਗ ਪਿਆ ਸੀ।ਇਸੇ ਦੌਰਾਨ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਜਿੰਦਰ ਕੌਰ ਭੱਠਲ ਨੂੰ 4 ਜੁਲਾਈ ਨੂੰ ਪੰਜਾਬ ਰਾਜ ਪਲੈਨਿੰਗ ਬੋਰਡ ਦੀ ਉਪ ਚੇਅਰਪਰਸ਼ਨ ਤੈਨਾਤ ਕਰ ਦਿੱਤਾ ਸੀ।

ਰਾਜਿੰਦਰ ਕੌਰ ਭੱਠਲ ਦੀ ਤੈਨਾਤੀ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਰੈਂਕ ਤਾਂ ਮਿਲ ਗਿਆ ਪਰ ਇਸ ਕੈਬਨਿਟ ਰੈਂਕ ਦੇ ਨਾਲ ਉਨ੍ਹਾਂ ਕੀ-ਕੀ ਫਾਇਦੇ ਮਿਲਣਗੇ, ਇਸ ਸਬੰਧੀ ਨਿਯਮ ਅਤੇ ਸ਼ਰਤਾਂ ਤੈਅ ਕਰਨ ਸਬੰਧੀ ਇੱਕ ਫਾਈਲ ਖਜਾਨਾ ਵਿਭਾਗ ਕੋਲ ਪਾਸ ਹੋਣ ਲਈ ਆਈ ਸੀ ਪਰ ਖਜਾਨਾ ਵਿਭਾਗ ਇਸ ਫਾਈਲ ਨੂੰ ਲੈ ਕੇ ਹੀ ਬੈਠ ਗਿਆ ਹੈ ਅਤੇ ਇਸ ਨੂੰ ਕਲੀਅਰ ਹੀ ਨਹੀਂ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਿੰਦਰ ਕੌਰ ਭੱਠਲ ਨੂੰ ਇਸ ਫਾਈਲ ਰਾਹੀਂ ਕਾਫ਼ੀ ਜਿਆਦਾ ਮਾਨ-ਭੱਤੇ ਦੇਣ ਦੇ ਨਾਲ ਹੀ ਹੋਰ ਕਈ ਫਾਇਦੇ ਦੇਣ ਦੀ ਗੱਲ ਕੀਤੀ ਗਈ ਹੈ, ਜਿਸ ਨੂੰ ਖਜਾਨਾ ਵਿਭਾਗ ਸਵੀਕਾਰ ਨਹੀਂ ਕਰ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top