ਖੁਸ਼ੀਆਂ ਨਾਲ ਝੋਲੀ ਭਰ ਦਿੰਦਾ ਹੈ ਸਿਮਰਨ: ਪੂਜਨੀਕ ਗੁਰੂ ਜੀ

ਖੁਸ਼ੀਆਂ ਨਾਲ ਝੋਲੀ ਭਰ ਦਿੰਦਾ ਹੈ ਸਿਮਰਨ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਚਾਹੁੰਦੇ ਹੋ, ਮਾਲਕ ਦੇ ਨਜ਼ਾਰੇ ਲੁੱਟਣਾ ਚਾਹੁੰਦੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਲਗਾਤਾਰ ਸਿਮਰਨ ਕਰਦੇ ਰਹੋ, ਬਚਨਾਂ ’ਤੇ ਪੱਕੇ ਰਹੋ ਯਕੀਨਨ ਤੁਸੀਂ ਮਾਲਕ ਦੀ ਦਇਆ-ਮਿਹਰ ਰਹਿਮਤ ਦੇ ਕਾਬਲ ਬਣੋਗੇ ਤੇ ਉਸ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ’ਚ ਆ ਜਾਣਗੀਆਂ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕੰਮ ਧੰਦਾ ਕਰਦੇ, ਤੁਰਦੇ-ਫਿਰਦੇ ਜਦੋਂ ਵੀ ਸਮਾਂ ਮਿਲੇ, ਤੁਸੀਂ ਪਰਮਾਤਮਾ ਦੀ ਭਗਤੀ-ਇਬਾਦਤ ਕਰਦੇ ਰਹੋ ਪਰਮਾਤਮਾ ਦਾ ਨਾਮ ਜਪਣਾ ਬੜਾ ਹੀ ਆਨੰਦਮਈ ਹੈ

ਜੋ ਸਿਮਰਨ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਹਨ, ਉਨ੍ਹਾਂ ਦੇ ਹਿਰਦੇ ਦੀ ਭਾਵਨਾ ਸ਼ੁੱਧ ਹੁੰਦੀ ਹੈ ਤੇ ਉਹ ਨਜ਼ਾਰੇ ਨਜ਼ਰ ਆਉਂਦੇ ਹਨ, ਜਿਸ ਦੀ ਇਨਸਾਨ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਇਸ ਲਈ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਤੁਰਦੇ-ਫ਼ਿਰਦੇ, ਕੰਮ ਧੰਦਾ ਕਰਦੇ, ਲੇਟ ਕੇ ਜੀਭ ਨਾਲ, ਖ਼ਿਆਲਾਂ ਨਾਲ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਨਾ ਭੁੱਲੇ ਨਾਮ ਦਾ ਸਿਮਰਨ ਰੋਗਾਂ ਨੂੰ ਮਿਟਾ ਦਿੰਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਦੇ ਨਾਮ ਦਾ ਸਿਮਰਨ ਇਨਸਾਨ ਨੂੰ ਚਿੰਤਾ ਮੁਕਤ ਕਰ ਦਿੰਦਾ ਹੈ ਇਸ ਲਈ ਇਸ ਘੋਰ ਕਲਿਯੁਗ ’ਚ ਸਿਮਰਨ ਅਤੀ ਜ਼ਰੂਰੀ ਹੈ ਹੋਰ ਪਾਸੇ ਧਿਆਨ ਨਾ ਦਿਓ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਿਮਰਨ ਕਰਦੇ ਰਹੋ, ਬਚਨਾਂ ’ਤੇ ਪੱਕੇ ਰਹੋ ਤਾਂ ਯਕੀਨਨ ਮਾਲਕ ਦੀ ਕਿਰਪਾ ਹੱਕਦਾਰ ਬਣ ਜਾਓਗੇ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਪਰਮਾਤਮਾ ਨਾਲ ਪ੍ਰੀਤ ਲਾਈ ਹੇ ਤਾਂ ਕਿਸੇ ਇਨਸਾਨ ਦੇ ਕਹਿਣ ’ਤੇ ਉਸ ਪ੍ਰੀਤ ਜਾਂ ਪਿਆਰ ਨੂੰ ਤੋੜੋ ਨਾ ਕਿਉਂਕਿ ਆਦਮੀ ਸਿਰਫ਼ ਆਦਮੀ ਹੈ, ਉਸ ਦੀ ਸੋਚ ਸੀਮਿਤ ਹੈ, ਉਹ ਕੁਝ ਵੀ ਕਹਿ ਸਕਦਾ ਹੈ, ਪਰ ਤੁਹਾਡਾ ਪਿਆਰ ਆਦਮੀ ਨਾਲ ਨਹੀਂ, ਅੱਲ੍ਹਾ, ਵਾਹਿਗੁਰੂ ਰਾਮ ਨਾਲ ਹੈ

ਦੁਨਿਆਵੀ ਲੋਕ ਕੁਝ ਵੀ ਕਹਿ ਕੇ ਮਾਲਕ ਤੋਂ ਤੁਹਾਨੂੰ ਦੂਰ ਕਰਵਾ ਦੇਵੇ, ਇਹ ਕਿਹੋ ਜਿਹੀ ਆਸ਼ਕੀ ਹੈ ? ਇਸ ਲਈ ਦ੍ਰਿੜ ਵਿਸ਼ਵਾਸ ਰੱਖੋ, ਬੁਲੰਦ ਹੌਂਸਲੇ ਰੱਖੋ, ਕਿਸੇ ਦੇ ਕਹਿਣ ’ਚ ਨਾ ਆਓ ਕੋਈ ਨੇਕੀ ਵੱਲ ਜੋੜੇ, ਭਲੇ ਕੰਮ ਕਰਨ ਦੀ ਪ੍ਰੇਰਨਾ ਦੇਵੇ, ਤਾਂ ਜੁੜਦੇ ਜਾਓ, ਭਲੇ ਕਰਮ ਕਰਦੇ ਜਾਓ, ਪਰ ਕਦੇ ਕਿਸੇ ਨੂੰ ਬੁਰਾ ਨਾ ਕਹੋ ਬੁਰਾ ਨਾ ਬੋਲੋ, ਬੁਰਾ ਨਾ ਸੋਚੋ, ਕਿਉਂਕਿ ਬੁਰਾ ਸੋਚਣ ਨਾਲ, ਬੁਰਾ ਬੋਲਣ ਨਾਲ, ਇਨਸਾਨ ਆਪਣੀ ਨਿਗ੍ਹਾ ’ਚ ਡਿੱਗਦਾ ਹੈ, ਸਮਾਜ ਦੀ ਨਿਗ੍ਹਾ ’ਚ ਡਿੱਗਦਾ ਹੈ ਤੇ ਪਰਮਾਤਮਾ ਤੋਂ ਦੂਰ ਹੁੰਦਾ ਚਲਿਆ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।