ਮਨੋਰੰਜਨ

ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਕਰਵਾਏਗੀ ਫਿਲਮ ‘ਆਟੇ ਦੀ ਚਿੜੀ’

Film, Aate di chidi, Reminiscent, Old Punjab

ਟਰੇਲਰ ਦਿਖਾਉਂਦਾ ਐ ਇੱਕ ਕਮੇਡੀ ਫਿਲਮ ਦੀ ਝਲਕ (Aate di chidi)

ਚੰਡੀਗੜ੍ਹ। ਰਿਲੀਜ਼ ਹੋਏ ਟ੍ਰੇਲਰ ਦੇ ਅਨੁਸਾਰ, ਆਟੇ ਦੀ ਚਿਡ਼ੀ ਇਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਹੈਰੀ ਭੱਟੀ ਅਤੇ ਇਸਦੀ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ। ਇਹ ਫ਼ਿਲਮ ਤੇਗ ਪ੍ਰੋਡਕਸ਼ਨਸ ਦੀ ਪੇਸ਼ਕਸ਼ ਹੈ। ਇਸਦੀ ਸ਼ੂਟਿੰਗ ਪੰਜਾਬ ਅਤੇ ਕਨੇਡਾ ਵਿੱਚ ਕੀਤੀ ਗਈ ਹੈ। ਇੱਕ ਵਿੱਦਿਅਕ ਅਦਾਰਾ ਚਲਾਉਣ ਤੋਂ ਲੈ ਕੇ ਫ਼ਿਲਮਾਂ ਬਣਾਉਣ ਤੱਕ ਇਹ ਆਪਣੇ ਵਲੋਂ ਹਰ ਪੱਖ ਤੋਂ ਬਿਹਤਰੀਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਆਪਣੀ ਨਵੀਂ ਫਿਲਮ ਬਾਰੇ ਗੱਲ ਕਰਦੇ ਹੋਏ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ ਕਿ ਉਹਨਾਂ ਇਹ ਫੈਸਲਾ ਲਿਆ ਹੈ ਕਿ ਕਾਲਜ ਦੀ ਤਰਾਂ ਹੀ ਜਿੱਥੇ ਉਹ ਕੋਸ਼ਿਸ਼ ਕਰਦੇ ਹਨ ਬੱਚਿਆਂ ਨੂੰ ਸਿਖਾਉਣ ਦੀ ਅਤੇ ਵਧੀਆ ਇਨਸਾਨ ਬਣਾਉਣ ਦੀ, ਉਹਨਾਂ ਦੀਆਂ ਫ਼ਿਲਮਾਂ ਵੀ ਕੁਝ ਸਿਖਾਉਣ ਦੀ ਕੋਸ਼ਿਸ਼ ਕਰਨਗੀਆਂ । ਉਹਨਾਂ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਦੀਆਂ ਫ਼ਿਲਮਾਂ ਕੋਈ ਨਾ ਕੋਈ ਸੰਦੇਸ਼ ਜਰੂਰ ਦੇਣ ਅਤੇ ਦਰਸ਼ਕਾਂ ਤੇ ਕੋਈ ਨਾ ਕੋਈ ਪ੍ਰਭਾਵ ਜਰੂਰ ਪਾਵੇ। (Aate di chidi)

ਬੱਚਿਆਂ ਨੂੰ ਮਾਤ ਭੂਮੀ ਦੀ ਮਹੱਤਤਾ ਸਮਝਾਵੇਗੀ ਫਿਲਮ

ਉਹਨਾਂ ਦੀ ਅਗਲੀ ਫਿਲਮ ‘ਆਟੇ ਦੀ ਚਿਡ਼ੀ’ ਵੀ ਅਜਿਹਾ ਹੀ ਇੱਕ ਪ੍ਰੋਜੈਕਟ ਹੈ ਜੋ ਪੰਜਾਬ ਵਿੱਚ ਸਿਨੇਮਾ ਦਾ ਰੂਪ ਬਦਲੇਗਾ। ਇਹ ਬੱਚਿਆਂ ਨੂੰ ਉਹਨਾਂ ਦੀ ਮਾਤ ਭੂਮੀ ਦੀ ਮਹੱਤਤਾ ਸਮਝਾਏਗਾ ਅਤੇ ਵੱਡਿਆਂ ਨੂੰ ਉਹਨਾਂ ਦੇ ਬਚਪਨ ਦੀਆਂ ਯਾਦਾਂ ਨੂੰ ਤਾਜਾ ਕਰਵਾਵੇਗਾ ।ਉਹਨਾਂ ਨੇ ਅੱਗੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਪ੍ਰੋਜੈਕਟ ਨਾਲ ਹਰ ਪੰਜਾਬੀ ਚਾਹੇ ਉਹ ਭਾਰਤ ਵਿੱਚ ਰਹਿੰਦਾ ਹੋਵੇ ਜਾਂ ਬਾਹਰ, ਬੱਚਾ ਹੋਵੇ ਜਾਂ ਵੱਡਾ ਸਭ ਇਸ ਕਾਨਸੈਪਟ ਨਾਲ ਜੁਡ਼ਨਗੇ। ਉਹ ਆਪਣੇ ਵਲੋਂ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਇਸ ਫਿਲਮ ਨੂੰ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ । ਇਸ ਤਰਾਂ ਦੀ ਸੋਚ ਨਾਲ ਜੇ ਫ਼ਿਲਮਾਂ ਬਣਾਈਆਂ ਜਾਣ ਤਾਂ ਪੂਰਾ ਵਿਸ਼ਵਾਸ ਹੈ ਕਿ ਪੋਲੀਵੁਡ ਦਾ ਭਵਿੱਖ ਬਿਲਕੁਲ ਸੁਰੱਖਿਅਤ ਹੈ। ਆਟੇ ਦੀ ਚਿਡ਼ੀ ਨੂੰ ਪੂਰੇ ਸੰਸਾਰ ਭਰ ਵਿੱਚ ਮੁਨੀਸ਼ ਸਾਹਨੀ ਦੀ ਕੰਪਨੀ ਓਮਜੀ ਗਰੁੱਪ ਵਲੋਂ ਵਿਤਰਣ ਕੀਤਾ ਜਾਵੇਗਾ। ਇਹ ਫਿਲਮ 19 ਅਕਤੂਬਰ 2018 ਨੂੰ ਰੀਲਿਜ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top