ਨਰਸਾਂ ਵੱਲੋਂ ਬੱਸ ਸਟੈਂਡ ਨੇੜੇ ਜਾਮ ਲਾ ਕੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ

Finance Minister, Bus, Bus stand

ਮੁੱਖ ਮੰਤਰੀ ਨਾਲ 28 ਫਰਵਰੀ ਦੀ ਮੀਟਿੰਗ ਮਿਲੀ, ਸੰਘਰਸ ਜਾਰੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨਰਸਾਂ, ਦਰਜਾ ਚਾਰ ਕਰਮਚਾਰੀ, ਐਨਸਿਲਰੀ ਸਟਾਫ ਵੱਲੋਂ ਅੱਜ ਬੱਸ ਸਟੈਡ ਪਟਿਆਲਾ ਵਿਖੇ ਬੱਤੀਆ ਵਾਲੇ ਚੌਕ ‘ਚ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਕੀਤੀ ਅਤੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।  ਇਸ ਧਰਨੇ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਮਹਣਾ ਕਰਨਾ ਪਿਆ।

ਜਾਣਕਾਰੀ ਅਨੁਸਾਰ ਪਿਛਲੇ ਦੋਂ ਹਫਤਿਆ ਤੋਂ ਰਾਜਿੰਦਰਾ ਹਸਪਤਾਲ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ। ਨਰਸਾਂ ਦੀ ਆਗੂ ਸੰਦੀਪ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ 28 ਫਰਵਰੀ ਨੂੰ ਪੈਨਲ ਮੀਟਿੰਗ ਦੇ ਦਿੱਤੀ ਗਈ ਹੈ, ਪਰ ਉਹ ਉਸ ਸਮੇਂ ਤੱਕ ਆਪਣਾ ਸੰਘਰਸ ਜਾਰੀ ਰੱਖਣਗੀਆਂ। ਇੱਧਰ ਰਜਿੰਦਰਾ ਹਸਪਤਾਲ ਦੀ ਛੇਵੀਂ ਮੰਜਿਲ ‘ਤੇ ਚੜ੍ਹੀ ਨਰਸਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ 15ਵੇਂ ਦਿਨ ਵੀ ਉੱਪਰ ਹੀ ਮੀਂਹ ਵਿੱਚ ਡਟੀਆਂ ਹੋਈਆਂ ਸਨ।

ਇਸ ਮੌਕੇ ਔਲਖ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਸ ਨੇ ਕਿਹਾ ਕਿ ਉਂਜ ਭਾਵੇਂ ਮੀਟਿੰਗ ਦਾ ਸਮਾ ਦੇ ਦਿੱਤਾ ਗਿਆ ਹੈ, ਪਰ ਪਤਾ ਉਸ ਸਮੇਂ ਲੱਗੇਗਾ ਕਿ ਇਹ ਮੀਟਿੰਗ ਮੰਗਾਂ ਮੰਨਣ ਲਈ ਹੈ ਜਾਂ ਫਿਰ ਮਿੱਠੀ ਗੋਲੀ ਹੀ ਦਿੱਤੀ ਜਾਵੇਗੀ। ਇਸ ਦੌਰਾਨ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਹਸਪਤਾਲ ਵਿੱਚੋਂ ਚੱਲ ਕੇ ਬੱਸ ਸਟੈਂਡ ਵਿਖੇ ਜਾਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਰਥੀ ਸਾੜੀ ਗਈ । ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾ ਜੋਂ ਵਾਅਦੇ ਕੀਤੇ ਸਨ ਉਹ ਕੱਚੇ ਰੇਤ ਵਾਂਗ ਖਿਡ ਰਹੇ ਹਨ ਜਿਸ ਕਾਰਨ ਹੀ ਪੰਜਾਬ ਦੇ ਮੁਲਾਜ਼ਮਾਂ ਵਿੱਚ ਸਰਕਾਰ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ 28 ਫਰਵਰੀ ਨੂੰ ਉਨ੍ਹਾਂ ਦੀ ਰੈਗੂਲਰ ਵਾਲੀ ਮੰਗ ਪੂਰੀ ਨਾ ਹੋਈ ਤਾ ਉਹ ਸਖਤ ਕਦਮ ਚੁੱਕਣਗੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।