ਦਿੱਲੀ

ਵਾਟਰ ਟੈਂਕਰ ਘਪਲਾ : ਕੇਜਰੀਵਾਲ ਤੇ ਸ਼ੀਲਾ ਦੀਕਸ਼ਿਤ ਖਿਲਾਫ ਮਾਮਲਾ ਦਰਜ

ਦਿੱਲੀ,  (ਸੱਚ ਕਹੂੰ ਨਿਊਜ਼) ਰਾਜਧਾਨੀ ਦਿੱਲੀ ‘ਚ ਹੋਏ 400 ਕਰੋੜ ਰੁਪਏ ਦੇ ਵਾਟਰ ਟੈਂਕਰ ‘ਚ ਵੱਡੀ ਕਾਰਵਾਈ ਕਰਦਿਆਂ ਏਸੀਬੀ ਨੇ ਸ਼ੁਰੂਆਤੀ ਜਾਂਚ ਉਪਰੰਤ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਐੱਫ ਆਈ ਆਰ ਦਰਜ ਕਰ ਲਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਬੀ ਦੇ ਚੀਫ ਮੁਕੇਸ਼ ਕੁਮਾਰ ਮੀਣਾ ਨੇ ਦੱਸਿਆ ਕਿ ਪ੍ਰੋਵੇਨਸ਼ਨ ਆਫ ਕਰਪਸ਼ਨ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਸ਼ੱਕ ਦੇ ਦਾਇਰੇ ‘ਚ ਆਉਣਗੇ, ਉਨ੍ਹਾਂ ਤੋਂ ਜਲਦ ਹੀ ਪੁੱਛਤਾਛ ਕੀਤੀ ਜਾਵੇਗੀ

ਇਸ ਘੋਟਾਲੇ ਸਬੰਧੀ ਏਸੀਬੀ ਨੂੰ ਐੱਲਜੀ ਦਫਤਰ ਵੱਲੋਂ ਦੋ ਸ਼ਿਕਾਇਤਾਂ ਮਿਲੀਆ ਸਨ ਜਿੰਨਾਂ ਦੇ ਅਧਾਰ ‘ਤੇ ਹੀ ਉਕਤ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਪਹਿਲੀ ਸ਼ਿਕਾਇਤ ਭਾਜਪਾ ਨੇਤਾ ਵਿਜੇਂਦਰ ਗੁਪਤਾ ਨੇ ਅਰਵਿੰਦ ਕੇਜਰੀਵਾਲ ਖਿਲਾਫ ਕੀਤੀ ਸੀ ਜਿਸ ‘ਚ ਕੇਜਰੀਵਾਲ ‘ਤੇ ਜਾਂਚ ਰਿਪੋਰਟ ਦੀ ਫਾਈਲ ਦੱਬਣ ਦੇ ਦੋਸ਼ ਹਨ ਦੂਸਰੀ ਸ਼ਿਕਾਇਤ ਦਿੱਲੀ ਸਰਕਾਰ ਵੱਲੋਂ ਸ਼ੀਲਾ ਦੀਕਸ਼ਿਤ ਖਿਲਾਫ ਕੀਤੀ ਗਈ ਸੀ ਕੇਜਰੀਵਾਲ ‘ਤੇ ਮਾਮਲਾ ਦਰਜ ਹੋਣ ‘ਤੇ ਭਾਜਪਾ ਨੇਤਾ ਵਿਜੇਂਦਰ ਗੁਪਤਾ ਨੇ ਕਿਹਾ ਕਿ ‘ਇਹ ਸਾਡੀ ਨੈਤਿਕ ਜਿੱਤ ਹੈ ਸਾਨੂੰ ਭ੍ਰਿਸ਼ਟਾਚਾਰ ਖਿਲਾਫ ਲੜਾਈ ‘ਚ ਕਾਮਯਾਬੀ ਮਿਲੀ ਹੈ ਜ਼ਿਕਰਯੋਗ ਹੈ ਕਿ 2012 ‘ਚ ਦਿੱਲੀ ਜਲ ਬੋਰਡ ਨੇ 385 ਸਟੀਲ ਦੇ ਟੈਂਕਰ ਕਿਰਾਏ ‘ਤੇ ਲਏ ਸਨ ਉਸ ਸਮੇਂ ਸ਼ੀਲਾ ਦੀਕਸ਼ਿਤ ਦਿੱਲੀ ਦੀ ਮੁੱਖ ਮੰਤਰੀ ਦੇ ਨਾਲ ਹੀ ਦਿੱਲੀ ਜਲ ਬੋਰਡ ਦੀ ਪ੍ਰਧਾਨ ਵੀ ਸੀ ਸ਼ੀਲਾ ‘ਤੇ ਦੋਸ਼ ਹੈ ਕਿ ਜਿੰਨਾਂ ਤੋਂ ਕੈਂਟਰ ਕਿਰਾਏ ‘ਤੇ ਲਏ ਗਏ ਸਨ, ਉਨ੍ਹਾਂ ਨਾਲ ਜੋ ਪੈਸਿਆਂ ਦਾ ਲੈਣ-ਦੇਣ ਹੋਇਆ ਸੀ ਉਸ ‘ਚ ਚਾਰ ਸੌ ਕਰੋੜ ਰੁਪਏ ਦਾ ਘੋਟਾਲਾ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਦੀ ਏਸੀਬੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ

ਪ੍ਰਸਿੱਧ ਖਬਰਾਂ

To Top