Breaking News

ਬਰਨਾਲਾ ਨੇੜੇ ਫੋਮ ਬਣਾਉਣ ਵਾਲੀ ਫੈਕਟਰੀ ਨੂੰ ਭਿਆਨਕ ਅੱਗ, ਤਿੰਨ ਮਜ਼ਦੂਰ ਜਿਉਂਦੇ ਸੜੇ

Factory, Fire, Barnala, Dead, Laborers, Burn

ਸਿਲੰਡਰ ਫਟਣ ਪਿੱਛੋਂ ਵਾਪਰਿਆ ਹਾਦਸਾ, ਪੁਲਿਸ ਤੇ ਪ੍ਰਸਾਸ਼ਨ ਵੱਲੋਂ ਡੂੰਘਾਈ ਨਾਲ ਜਾਂਚ ਸ਼ੁਰੂ

ਬਰਨਾਲਾ| ਬਰਨਾਲਾ-ਮੋਗਾ ਰੋਡ ਨਜ਼ਦੀਕ ਪਿੰਡ ਉਗੋਕੇ ਵਿਖੇ ਸਥਿੱਤ ਇੱਕ ਫੋਮ ਬਣਾਉਣ ਵਾਲੀ ਫੈਕਟਰੀ ਜ਼ਬਦਸਤ ਧਮਾਕਿਆਂ ਮਗਰੋਂ ਭਿਆਨਕ ਅੱਗ ਦੀ ਲਪੇਟ ‘ਚ ਆ ਗਈ। ਜਿਸ ਕਾਰਨ 3 ਮਜ਼ਦੂਰ ਅੱਗ ‘ਚ ਹੀ ਜਿੰਦਾ ਸੜ ਗਏ ਅਤੇ ਕੁਝ ਜਖ਼ਮੀਂ ਹੋ ਗਏ। ਜ਼ਿਲ੍ਹਾ ਪ੍ਰਸਾਸ਼ਨ ਨੇ ਬਰਨਾਲਾ ਤੇ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ। ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ਼ ਜਾਰੀ ਸਨ। ਥਾਣਾ ਸਹਿਣਾ ਵਿਖੇ ਫੈਕਟਰੀ ਦੇ ਚਾਰ ਮਾਲਕਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਉਗੋਕੇ ਵਿਖੇ ਫੋਮ ਬਣਾਉਣ ਵਾਲੀ ਫੈਕਟਰੀ ‘ਚ ਅੱਜ ਸਵੇਰੇ ਇੱਕ ਤੋਂਂ ਬਾਅਦ ਇੱਕ ਤਿੰਨ ਵੱਡੇ ਧਮਾਕੇ ਹੋਏ। ਚਸ਼ਮਦੀਦ ਪਿੰਡ ਦੇ ਸਰਪੰਚ ਡੋਗਰ ਸਿੰਘ ਤੇ ਹੋਰ ਰਾਹਤਕਰਮੀਆਂ ਨੇ ਦੱਸਿਆ ਕਿ ਸਿਲੰਡਰ ਫਟਣ ਕਾਰਨ ਦੇਖਦੇ ਹੀ ਦੇਖਦੇ ਫੈਕਟਰੀ ਦਾ ਇੱਕ ਹਿੱਸਾ ਵੱਡੀਆਂ ਅੱਗ ਦੀਆਂ ਲਪਟਾਂ ‘ਚ ਤਬਦੀਲ ਹੋ ਗਿਆ ਅਤੇ ਧੂੰਆ ਆਸਮਾਨ ਛੂਹਣ ਲੱਗ ਪਿਆ। ਪਿੰਡ ਵਾਸੀ ਬਚਾਅ ਕਾਰਜ਼ਾਂ ਲਈ ਫੈਕਟਰੀ ਵੱਲ ਵਹੀਰਾਂ ਘੱਤ ਪੁੱਜ ਗਏ। ਪ੍ਰਸਾਸ਼ਨਿਕ ਅਧਿਕਾਰੀ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ‘ਤੇ ਪੁੱਜ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਘਟਨਾ ਸਥਾਨ ‘ਤੇ ਪੁੱਜ ਕੇ ਲੋਕਾਂ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਭਿਆਨਕ ਅੱਗ ਦੇ ਵਿਕਰਾਲ ਰੂਪ ਅੱਗੇ ਪਾਣੀ ਦੀਆਂ ਬੁਛਾਰਾਂ ਦੀ ਕੋਈ ਪੇਸ਼ ਨਾ ਗਈ। ਆਥਣ ਤੱਕ ਫਾਇਰਬ੍ਰਿਗੇਡ ਦੀਆਂ ਗੱਡੀਆਂ ਅੱਗ ‘ਤੇ ਕਾਬੂ ਪਾਉਂਂਦੀਆਂ ਰਹੀਆਂ। ਘਟਨਾ ਸਥਾਨ ‘ਤੇ ਤੁਰੰਤ ਫੈਕਟਰੀ ‘ਚ ਕੰਮ ਕਰਦੇ ਮਜ਼ਦੂਰਾਂ ਦੇ ਮਾਪੇ ਪੁੱਜ ਗਏ ਅਤੇ ਆਪੋ ਆਪਣੇ ਪੁੱਤਾਂ ਨੂੰ ਲੱਭਣ ਲੱਗ ਪਏ। ਚਹੁੰ ਪਾਸੀਂ ਅਫਰਾ ਤਫ਼ਰੀ ਦਾ ਮਹੌਲ ਪੈਦਾ ਹੋ ਗਿਆ। ਚਸ਼ਮਦੀਦਾਂ ਅਨੁਸਾਰ ਫੈਕਟਰੀ ਮਾਲਕ ਆਪਣਾਂ ਰਿਕਾਰਡ ਲੈ ਕੇ ਤੁਰੰਤ ਘਟਨਾ ਸਥਾਨ ਤੋਂ ਰਫੂ ਚੱਕਰ ਹੋ ਗਿਆ। ਤਿੰਨ ਨੌਜਵਾਨ ਮਜ਼ਦੂਰਾਂ ਦੇ ਮਾਪਿਆਂ ਨੂੰ ਜਦ ਆਪਣੇ ਪੁੱਤਰ ਨਾ ਮਿਲੇ ਤਾਂ ਸ਼ੱਕ ਹਕੀਕਤ ‘ਚ ਬਦਲ ਗਿਆ। ਸ਼ਾਮ ਸਮੇਂ ਜੱਦੋ-ਜਹਿਦ ਮਗਰੋਂ ਜਦ ਅੱਗ ‘ਤੇ ਕਾਬੂ ਪਾਇਆ ਗਿਆ ਤਾਂ ਦੇਖਿਆ ਕਿ ਤਿੰਨ ਮਜ਼ਦੂਰ ਅੱਗ ‘ਚ ਕੰਕਾਲ ਦਾ ਰੂਪ ਧਾਰ ਚੁੱਕੇ ਸਨ। ਅੱਗ ਦੀ ਲਪੇਟ ‘ਚ ਆ ਕੇ ਮੌਤ ਦੇ ਮੂੰਹ ‘ਚ ਗਏ ਮਜ਼ਦੂਰਾਂ ਦੀ ਪਛਾਣ ਸਿਕੰਦਰ ਸਿੰਘ ਤੇ ਸਾਧੂ ਸਿੰਘ ਵਾਸੀ ਚੀਮਾ ਅਤੇ ਜਗਜੀਤ ਸਿੰਘ ਵਾਸੀ ਗਿੱਲ ਕੋਠੇ ਜਿਲਾ ਬਰਨਾਲਾ ਵਜੋਂ ਹੋਈ ਹੈ। ਪ੍ਰਸਾਸ਼ਨ ਨੇ ਆਪਣੀ ਹਾਜ਼ਰੀ ‘ਚ ਤਿੰਨ ਲਾਸ਼ਾਂ ਨੂੰ ਅੱਗ ‘ਚੋਂ ਕਢਵਾ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ਼ ਦਿੱਤਾ।  ਅੱਗ ਦੀ ਲਪੇਟ ‘ਚ ਇੱਕ ਮੋਟਰ ਸਾਇਕਲ ਤੇ ਇੱਕ ਕੈਂਟਰ ਵੀ ਲਪੇਟ ‘ਚ ਆ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top