ਫੈਕਟਰੀ ‘ਚ ਲੱਗੀ ਅੱਗ, ਚਾਰ ਦੀ ਮੌਤ

0
Fire, Factory. Four, Killed

ਫੈਕਟਰੀ ‘ਚ ਲੱਗੀ ਅੱਗ, ਚਾਰ ਦੀ ਮੌਤ

ਬੀਜਿੰਗ, ਏਜੰਸੀ। ਚੀਨ ਦੇ ਫੁਜੀਆਨ ਸੂਬੇ ‘ਚ ਐਤਵਾਰ ਸਵੇਰੇ ਇੱਕ ਫੈਕਟਰੀ ‘ਚ ਅੱਗ ਲੱਗ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਨਨਾਨ ਸ਼ਹਿਰ ਦੇ ਸਥਾਨਕ ਪ੍ਰਸ਼ਾਸਨ ਦੇ ਸੂਚਨਾ ਦਫ਼ਤਰ ਅਨੁਸਾਰ ਐਤਵਾਰ ਲਗਭਗ ਢਾਈ ਵਜੇ ਸੈਨਿਟਰੀ ਉਤਪਾਦ ਦੇ ਪਲਾਂਟ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। (Factory)

ਇਸ ਸੂਚਨਾ ਤੋਂ ਬਾਅਦ ਸਬੰਧਿਤ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਨੂੰ ਉਥੋਂ ਬਾਹਰ ਕੱਢਿਆ। ਜ਼ਖਮੀਆਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਪਲਾਂਟ ਇੱਕ ਸੱਤ ਮੰਜ਼ਿਲੀ ਇਮਾਰਤ ਦੀ ਪੰਜਵੀਂ ਮੰਜ਼ਿਲ ‘ਤੇ ਸੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।