ਨੋਇਡਾ ਦੇ ਹਸਪਤਾਲ ‘ਚ ਲੱਗੀ ਅੱਗ, ਮਰੀਜ਼ਾਂ ਨੂੰ ਕੱਢਿਆ ਬਾਹਰ

Fire

ਨੋਇਡਾ ਦੇ ਹਸਪਤਾਲ ‘ਚ ਲੱਗੀ ਅੱਗ, ਮਰੀਜ਼ਾਂ ਨੂੰ ਕੱਢਿਆ ਬਾਹਰ | Fire

ਨੋਇਡਾ (ਏਜੰਸੀ)। ਦਿੱਲੀ ਨਾਲ ਲੱਗਦੇ ਨੋਇਡਾ ਦੇ ਈ.ਐੱਸ.ਆਈ.ਸੀ. ਹਸਪਤਾਲ ‘ਚ ਵੀਰਵਾਰ ਸਵੇਰੇ ਅੱਗ Fire ਲੱਗ ਗਈ। ਜਿਸ ਨਾਲ ਉੱਥੇ ਭੱਜ-ਦੌੜ ਮਚ ਗਈ। ਇਹ ਅੱਗ ਹਸਪਤਾਲ ਦੇ ਬੇਸਮੈਂਟ ‘ਚ ਲੱਗੀ ਪਰ ਧੂੰਆਂ 8ਵੀਂ ਅਤੇ 9ਵੀਂ ਮੰਜ਼ਲ ਤੱਕ ਭਰ ਗਿਆ। ਫਿਲਹਾਲ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਹਨ। ਮਰੀਜ਼ਾਂ ਤੇ ਸਟਾਫ਼ ਨੂੰ ਕੱਢ ਲਿਆ ਗਿਆ ਹੈ। ਅੱਗ ਲੱਗਣ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਆਈਆਂ ਹਨ। ਇਸ ‘ਚ ਹਸਪਤਾਲ ਸਟਾਫ ਮਰੀਜ਼ਾਂ ਨੂੰ ਕੱਢਣ ‘ਚ ਮਦਦ ਕਰਦਾ ਦਿੱਸ ਰਿਹਾ ਹੈ। ਅੱਗ ਲੱਗਣ ਤੋਂ ਬਾਅਦ ਸਾਰੇ ਲੋਕ ਬਾਹਰ ਕੱਢੇ ਗਏ।

Fire

ਮਿਲੀ ਜਾਣਕਾਰੀ ਅਨੁਸਾਰ, ਇਹ ਅੱਗ ਬੇਸਮੈਂਟ ‘ਚ ਬਣੇ ਬੈਟਰੀ ਰੂਮ ‘ਚ ਲੱਗੀ। ਪਤਾ ਲੱਗਾ ਹੈ ਕਿ ਹਸਪਤਾਲ ਦਾ ਫਾਇਰ ਸਿਸਟਮ ਵੀ ਕੰਮ ਨਹੀਂ ਕਰ ਰਿਹਾ ਸੀ। ਅੱਗ ਲੱਗਣ ਤੋਂ ਬਾਅਦ ਈ.ਐੱਸ.ਆਈ.ਸੀ. ਦੇ ਸਾਰੇ ਮਰੀਜ਼ਾਂ ਅਤੇ ਕਰਮਚਾਰੀਆਂ ਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ। Fire

Fire

  • ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ‘ਚ ਸ਼ਿਫਟ ਕੀਤਾ ਜਾ ਰਿਹਾ ਹੈ।
  • ਇਹ ਹਸਪਤਾਲ ਨੋਇਡਾ ਦੇ ਸੈਕਟਰ 24’ਚ ਸਥਿੱਤ ਹੈ।
  • ਅੱਗ ਲੱਗਣ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਆਈਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Fire