ਚੰਡੀਗੜ੍ਹ : ਸੈਕਟਰ 32 ਦੇ ਪੀ. ਜੀ. ‘ਚ ਲੱਗੀ ਅੱਗ

3 ਲੜਕੀਆਂ ਦੀ ਅੱਗ ‘ਚ ਝੁਲਸਣ ਕਾਰਨ ਮੋਤ

ਚੰਡੀਗੜ੍ਹ (ਅਸ਼ਵਨੀ ਚਾਵਲਾ) ਸਥਿਤ ਸੈਕਟਰ 32 ਪੀਜੀ (Fire girls PG) ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲ ਰਹੀ ਹੈ। ਇਸ ਹਾਦਸੇ ਵਿਚ 3 ਲੜਕੀਆਂ ਦੀ ਅੱਗ ‘ਚ ਝੁਲਸਣ ਕਾਰਨ ਮੋਤ ਹੋ ਗਈ ਹੈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਈਆਂ ਹਨ। ਜਿਨ੍ਹਾਂ ਨੂੰ 32 ਸੈਕਟਰ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀਜੀ ‘ਚ 5 ਕੁੜੀਆਂ ਰਹਿੰਦੀਆਂ ਸਨ। ਇਹ ਕੁੜੀਆਂ ਇੱਕ ਹੀ ਕਮਰੇ ਵਿੱਚ ਰਹਿੰਦੀਆਂ ਸਨ।

ਜਦੋਂ ਕਿ ਅੱਗ ਲੱਗਣ ਦੇ ਕਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅੱਗ ਬੁਝਾਊ ਗੱਡੀਆਂ ਨੇ ਮੌਕੇ ਉਤੇ ਆ ਕੇ ਅੱਗ ਉਤੇ ਕਾਬੂ ਪਾ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਲੜਕੀਆਂ ਦੀ ਉਮਰ 17 ਤੋਂ 22 ਸਾਲ ਦੇ ਵਿਚਕਾਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।