ਮੋਬਾਈਲ ਦੀ ਬੈਟਰੀ ਫੱਟਣ ਕਾਰਨ ਲੱਗੀ ਅੱਗ

ਪ੍ਰਵਾਸੀ ਮਜ਼ਦੂਰ 80 ਫੀਸਦੀ ਝੁਲਸਿਆ

ਭਦੌੜ, (ਗੁਰਬਿੰਦਰ ਸਿੰਘ) ਭਦੌੜ ਵਿਖੇ ਬਰਨਾਲਾ ਬਾਜਾਖਾਨਾ ਮੁੱਖ ਰੋਡ ਉੱਪਰ ਤਿਨਕੋਣੀ ‘ਤੇ ਸਥਿੱਤ ਇੱਕ ਚੁਬਾਰੇ ‘ਚ ਕਿਰਾਏ ‘ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਦੇ ਮੋਬਾਈਲ ਦੀ ਬੈਟਰੀ ਫਟਣ ਕਾਰਨ ਅੱਗ ਲੱਗ ਕੇ ਝੁਲਸ ਜਾਣ ਦਾ ਸਮਾਚਾਰ ਹੈ ਇਸ ਸਬੰਧੀ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਅਰਵਿੰਦਰ ਸਿੰਘ ਪੁੱਤਰ ਛੋਟੇ ਲਾਲ ਉਮਰ 48 ਸਾਲ ਪਿਛਲੇ ਲੰਬੇ ਸਮੇਂ ਤੋਂ ਭਦੌੜ ਵਿਖੇ ਤਿੰਨ ਕੋਨੀ ਤੇ ਇੱਕ ਚੁਬਾਰੇ ਵਿੱਚ ਕਿਰਾਏ ‘ਤੇ ਰਹਿ ਰਿਹਾ ਸੀ ਅਤੇ ਗੋਬਿੰਦ ਪਾਮ ਫੈਕਟਰੀ ਬਰਨਾਲਾ ਰੋਡ ਭਦੌੜ ਵਿਖੇ ਮਜ਼ਦੂਰੀ ਕਰਦਾ ਸੀ

  • ਸ਼ਨੀਵਾਰ ਦੀ ਸ਼ਾਮ ਨੂੰ ਅਚਾਨਕ ਅਰਵਿੰਦਰ ਸਿੰਘ ਦੇ ਸੈਮਸੰਗ ਕੰਪਨੀ ਦੇ ਮੋਬਾਈਲ ਦੀ ਬੈਟਰੀ ਫੁੱਲ ਕੇ ਅੱਗ ਲੱਗ ਗਈ
  • ਜਿਸ ਨਾਲ ਉਸ ਦੇ ਸਾਮਾਨ ਸਮੇਤ ਅਰਵਿੰਦਰ ਸਿੰਘ ਦਾ ਸਰੀਰ 80% ਝੁਲਸਿਆ ਗਿਆ
  • ਜਿਸ ਦਾ ਪਤਾ ਲੱਗਣ ‘ਤੇ ਆਸ ਪਾਸ ਦੇ ਲੋਕਾਂ ਨੇ ਉਸ ਨੂੰ ਜਲਦੀ ਨਾਲ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ
  • ਜਿੱਥੋਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ

ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਚੰਡੀਗੜ ਭੇਜ ਦਿੱਤਾ ਗਿਆ ਜਿੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ ਉਨ੍ਹਾਂ ਅੱਗੇ ਦੱਸਿਆ ਕਿ ਅਰਵਿੰਦਰ ਸਿੰਘ ਉੱਤਰ ਪ੍ਰਦੇਸ਼ ਦੇ ਅਲੀਗੰਜ ਲਖਨਊ ਤੋਂ ਆ ਕੇ ਭਦੌੜ ਵਿਖੇ ਆਪਣੀ ਰੋਜ਼ੀ ਰੋਟੀ ਦੀ ਖ਼ਾਤਰ ਰਹਿ ਰਿਹਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।