ਰਾਈਸ ਮਿੱਲ ਦੇ ਡਰਾਇਰ ਨੂੰ ਲੱਗੀ ਅੱਗ

Rice Mill
abstract fire on black background in orange and yellow colors

300 ਦੇ ਕਰੀਬ ਗੱਟੇ ਸੜ ਕੇ ਸੁਆਹ

ਜੈਤੋ। ਜੈਤੋ ਦੀ ਬਾਜਾਖਾਨਾ ਰੋਡ ‘ਤੇ ਇਕ ਰਾਈਸ ਮਿੱਲ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ, ਜਿਸ ਨਾਲ 300 ਦੇ ਕਰੀਬ ਗੱਟੇ ਸੜ ਕੇ ਸੁਆਹ ਹੋ ਗਏ। ਜਾਣਕਾਰੀ ਅਨੁਸਾਰ ਬ੍ਰਮਹਾ ਰਾਈਸ ਮਿੱਲਜ਼ ‘ਚ ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ ਵਾਪਰਿਆ, ਜਿਸ ਕਾਰਨ ਡਰਾਇਰ ਨੂੰ ਅੱਗ ਲੱਗ ਗਈ। ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਬੜੀ ਮੁਸ਼ਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਬ੍ਰਮਹਾ ਰਾਈਸ ਮਿੱਲਜ਼ ਦੇ ਮਾਲਕ ਤਰਸੇਮ ਚੰਦ ਮਿੱਤਲ ਦੱਸਿਆ ਕਿ ਵੱਡੀ ਮਾਤਰਾ ‘ਚ ਡਰਾਇਰ ‘ਚ ਚੌਲਾ ਨੂੰ ਤਿਆਰ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਇਸ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ 800 ਗੱਟੇ ਦਾ ਨੁਕਸਾਨ ਤੇ 300 ਗੱਟਾ ਝੋਨਾ ਸੜ ਕੇ ਸੁਆਹ ਹੋ ਗਿਆ। ਮਾਲਕ ਨੇ ਇਸ ਦੀ ਸੂਚਨਾ ਜੈਤੋ ਦੀ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Fire Rice Mill