Breaking News

ਰੂਸ ਦੇ ਪਰਮ ਖੇਤਰ ‘ਚ ਲੱਗੀ ਅੱਗ, 6 ਦੀ ਮੌਤ

Fire, Russia, Supreme, Zone, 6 Deaths

ਮ੍ਰਿਤਕਾਂ ‘ਚ ਇੱਕ ਨਾਬਾਲਿਗ ਵੀ ਸ਼ਾਮਲ

ਚੁਸੋਵੋਏ, ਏਜੰਸੀ। ਰੂਸ ਦੇ ਮੱਧ ਪੱਛਮੀ ਇਲਾਕੇ ਪਰਮ ‘ਚ ਸਥਿਤ ਇੱਕ ਰਿਹਾਇਸ਼ੀ ਘਰ ‘ਚ ਅੱਗ ਲੱਗਣ ਨਾਲ ਇੱਕ ਨਾਬਾਲਿਗ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਰੂਸੀ ਆਪਾਤ ਮੰਤਰਾਲੇ ਦੇ ਸਥਾਨਕ ਵਿਭਾਗ ਦੀ ਪ੍ਰੈਸ ਸੇਵਾ ਨੇ ਦੱਸਿਆ ਕਿ ਪਰਮ ਖੇਤਰ ਦੇ ਚੁਸੋਵੋਏ ਸ਼ਹਿਰ ‘ਚ ਸਥਿਤ ਇੱਕ ਮਕਾਨ ‘ਚ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ 02.55 ਵਜੇ ਅੱਗ ਲੱਗ ਗਈ। ਲਗਭਗ ਦੋ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਸ਼ੁਰੂਆਤੀ ਸੂਚਨਾ ਅਨੁਸਾਰ ਇਸ ਘਟਨਾ ‘ਚ ਡੇਢ ਸਾਲ ਦੇ ਇੱਕ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੰਕ ਪਤਾ ਨਹੀਂ ਲੱਗ ਸਕਿਆ। ਜਾਂਚ ਕਰਤਾ ਘਟਨਾ ਸਥਾਨ ‘ਤੇ ਮਾਮਲੇ ਦੀ ਜਾਂਚ ‘ਚ ਜੁਟੇ ਹੋਏ ਹਨ। (Fire Russia)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top