ਅੰਮਿ੍ਰਤਸਰ ’ਚ ਦੀਵਾਲੀ ਮੌਕੇ ਸਿਰਫ਼ 3 ਘੰਟੇ ਹੀ ਚੱਲਣਗੇ ਪਟਾਕੇ

0
108

ਅੰਮਿ੍ਰਤਸਰ ’ਚ ਪਟਾਕੇ ਵੇਚਣ ਲਈ 10 ਜਣਿਆਂ ਦਾ ਨਿਕਲਿਆ ਲੱਕੀ ਡਰਾਅ

  • 1006 ਦੁਕਾਨਦਾਰਾਂ ਨੇ ਦਿੱਤੀ ਸੀ ਅਰਜ਼ੀ

(ਸੱਚ ਕਹੂੰ ਨਿਊਜ਼) ਅੰਮਿ੍ਰਤਸਰ। ਦੀਵਾਲੀ ਦੇ ਤਿਉਹਾਰ ਦੇ ਨੇੜੇ ਆ ਰਿਹਾ ਹੈ ਤੇ ਬਜ਼ਾਰ ’ਚ ਪੂਰੀ ਤਰ੍ਹਾਂ ਰੌਣਕ ਵੇਖਣ ਨੂੰ ਮਿਲ ਰਹੀ ਹੈ। ਅੰਮਿ੍ਰਤਸਰ ’ਚ ਇਸ ਵਾਰ ਦੀਵਾਲੀ ਤੋਂ ਸਿਰਫ਼ ਤਿੰਨ ਦਿਨ ਪਹਿਲਾਂ 1 ਨਵੰਬਰ ਤੋਂ ਦੁਕਾਨਾਂ ਤੋਂ ਪਟਾਕੇ ਮਿਲਣਗੇ। ਇਸ ਦੇ ਲਈ ਅੱਜ ਡੀਸੀ ਦਫ਼ਤਰ ’ਚ ਪਟਾਕਾ ਮਾਰਕਿਟ ਲਈ ਲੱਕੀ ਡਰਾਅ ਕੱਢੇ ਗਏ। ਪੂਰੇ ਸ਼ਹਿਰ ਲਈ ਸਿਰਫ਼ 10 ਲੱਕੀ ਡਰਾਅ ਕੱਢੇ ਗਏ। ਜਿਨ੍ਹਾਂ ਦੁਕਾਨਦਾਰਾਂ ਦੇ ਲੱਕੀ ਡਰਾਅ ਕੱਢੇ ਗਏ ਹਨ। ਸਿਰਫ਼ ਉਹ ਦੁਕਾਨਦਾਰ ਹੀ ਪਟਾਕੇ ਵੇਚ ਸਕਣਗੇ।

1 ਨਵੰਬਰ ਤੋਂ ਇਹ ਦੁਕਾਨਦਾਰ ਪਟਾਕਿਆਂ ਦੀ ਵਿਕਰੀ ਸ਼ੁਰੂ ਕਰਨਗੇ। ਇਸ ਦੌਰਾਨ ਡੀਸੀਪੀ ਪੀਐਸ ਬੰਡਾਲ ਨੇ ਕਿਹਾ ਕਿ ਬਿਨਾ ਲਾਈਸੰਸ ਤੋਂ ਪਟਾਕੇ ਵੇਚਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਟਾਕਾ ਮਾਰਕਿਟ ਲਈ ਕੱਢੇ ਗਏ ਲੱਕੀ ਡਰਾਅ ਮੌਕੇ ਏਡੀਸੀ ਜਨਰਲ ਰੂਹੀ ਦੁਗ ਤੋਂ ਇਲਾਵਾ ਐਸਡੀਐਮ-1 ਟੀ. ਬੈਨਿਕ ਤੇ ਡੀਸੀਪੀ ਬੰਡਾਲ ਮੌਜ਼ੂਦ ਸਨ।

ਸ਼ਾਮ 6 ਵਜੇ ਤੋਂ ਰਾਤ 9 ਵਜੇ ਸਮਾਂ ਤੈਅ ਕੀਤਾ

ਪਟਾਕਾ ਮਾਰਕਿਟ ਲਈ ਕੁੱਲ 1006 ਅਰਜ਼ੀਆਂ ਪ੍ਰਾਪਤੀਆਂ ਹੋਈਆਂ ਜਿਨ੍ਹਾਂ ’ਚੋਂ 10 ਜਣਿਆਂ ਦਾ ਲੱਕੀ ਡਰਾਅ ਕੱਢਿਆ ਗਿਆ ਏਡੀਸੀ ਦੁੱਗ ਨੇ ਸਾਰੇ ਪਟਾਕਾ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਪੱਸ਼ਟ ਕਿਹਾ ਕਿ ਉਹ ਪਟਾਕੇ ਵੇਚਦੇ ਸਮੇਂ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਇਸ ਦੌਰਾਨ ਮਾਰਕਿਟ ’ਚ ਅੱਗ ਬੁਝਾਊ ਗੱਡੀਆਂ ਮੌਜ਼ੂਦ ਰਹਿਣਗੀਆਂ ਪਟਾਕਿਆਂ ਨੂੰ ਜ਼ਿਆਦਾ ਮਾਤਰਾ ’ਚ ਨਾ ਲਾਇਆ ਜਾਵੇ।

ਪ੍ਰਸ਼ਾਸਨ ਨੇ ਇਸ ਵਾਾਰ ਪਟਾਕਿਆਂ ਦੀ ਖਰੀਦ ਵੇਚ ‘ਤੇ ਸਖ਼ਤੀ ਕੀਤੀ ਹੈ ਤੇ ਪੁਲਿਸ ਇਸ ਵਾਰ ਪੂਰੀ ਨਜ਼ਰ ਰੱਖੇਗੀ ਪ੍ਰਸ਼ਾਸਨ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ ਸਿਰਫ਼ 3 ਘੰਟੇ ਹੀ ਪਟਾਕੇ ਚਲਾਏ ਜਾ ਸਕਦੇ ਹਨ। ਇਸ ਦੇ ਲਈ ਸ਼ਾਮ 6 ਵਜੇ ਤੋਂ ਰਾਤ 9 ਵਜੇ ਸਮਾਂ ਤੈਅ ਕੀਤਾ ਹੈ। ਇਸ ਤੋਂ ਬਾਅਦ ਜੇਕਰ ਕੋਈ ਪਟਾਕੇ ਚਲਾਉਦਾ ਹੈ ਤਾਂ ਪੁਲਿਸ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ ਪ੍ਰਸ਼ਾਸਨ ਨੇ ਇਸ ਸਬੰਧੀ ਸਭ ਨੂੰ ਦੀਵਾਲੀ ’ਤੇ ਪੂਰੀ ਚੌਕਸੀ ਤੇ ਸਾਵਧਾਨੀ ਨਾਲ ਦੀਵਾਲੀ ਮਨਾਉਣ ਲਈ ਕਿਹਾ ਤਾਂ ਕਿ ਜ਼ਿਆਦਾ ਪ੍ਰਦੂਸ਼ਣ ਨਾ ਫੈਲੇ। ਪ੍ਰਸ਼ਾਸਨ ਨੇ ਇਸ ਲਈ ਗਰੀਨ ਪਟਾਕਿਆਂ ਚਲਾਉਣ ਲਈ ਕਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ