ਦਿੱਲੀ ’ਚ ਇਸ ਵਾਰ ਦੀਵਾਲੀ ’ਤੇ ਨਹੀਂ ਚੱਲਣਗੇ ਪਟਾਕੇ

0
118

ਪਟਾਕਿਆਂ ਦੇ ਭੰਡਾਰਨ ਤੇ ਵਿੱਕਰੀ ’ਤੇ ਲਾਈ ਰੋਕ

(ਏਜੰਸੀ) ਨਵੀਂ ਦਿੱਲੀ। ਦਿੱਲੀ ਸਰਕਾਰ ਨੇ ਰਾਜਧਾਨੀ ’ਚ ਸਰਦੀ ਦੇ ਮੌਸਮ ਦੌਰਾਨ ਵਧਦੇ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਇਸ ਵਾਰ ਦੀਵਾਲੀ ’ਤੇ ਪਟਾਕੇ ਨਾ ਚਲਾਉਣ ਦਾ ਆਦੇਸ਼ ਦਿੱਤਾ ਇਸ ਵਾਰ ਦਿੱਲੀ ’ਚ ਹਰ ਤਰ੍ਹਾਂ ਦੇ ਪਟਾਕਿਆਂ ਦੇ ਭੰਡਾਰਨ, ਵਿੱਕਰੀ ਤੇ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਦੀਵਾਲੀ ਸਮੇਂ ਦਿੱਲੀ ’ਚ ਪ੍ਰਦੂਸ਼ਣ ਦੀ ਖਤਰਨਾਕ ਸਥਿਤੀ ਨੂੰ ਵੇਖਦਿਆਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰ ਤਰ੍ਹਾਂ ਦੇ ਪਟਾਕਿਆਂ ਦੇ ਭੰਡਾਰਨ, ਵਿਕਰੀ ਤੇ ਉਪਯੋਗ ’ਤੇ ਮੁਕੰਮਲ ਰੋਕ ਲਾ ਦਿੱਤੀ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ।

 

ਕੇਜਰੀਵਾਲ ਨੇ ਦੂਜੇ ਟਵੀਟ ’ਚ ਕਿਹਾ ਕਿ ਪਿਛਲੇ ਸਾਲ ਵਪਾਰੀਆਂ ਵੱਲੋਂ ਪਟਾਕਿਆਂ ਦੇ ਭੰਡਾਰਨ ਤੋਂ ਬਾਅਦ ਪ੍ਰਦੂਸ਼ਣ ਦੀ ਗੰਭੀਰਤਾ ਨੂੰ ਵੇਖਦਿਆਂ ਦੇਰੀ ਨਾਲ ਪਾਬੰਦੀ ਲਾਈ ਗਈ ਸੀ, ਜਿਸ ਨਾਲ ਵਪਾਰੀਆਂ ਨੂੰ ਕਾਫ਼ੀ ਨੁਕਸਾਨ ਹੋਇਆ ਸੀ ਸਾਰੇ ਵਪਾਰੀਆਂ ਨੂੰ ਅਪੀਲ ਹੈ ਕਿ ਇਸ ਵਾਰ ਪੂਰਨ ਪਾਬੰਦੀ ਨੂੰ ਵੇਖਦਿਆਂ ਕਿਸੇ ਵੀ ਤਰ੍ਹਾਂ ਦੇ ਪਟਾਕਿਆਂ ਦਾ ਭੰਡਾਰਨ ਨਾ ਕੀਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ