ਰਾਜਧਾਨੀ ‘ਚ ਨਹੀਂ ਚੱਲਣਗੇ ਪਟਾਕੇ, ਵੇਚ / ਵਿੱਕਰੀ ‘ਤੇ ਵੀ ਲੱਗੇ ਰੋਕ

ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਚੰਡੀਗੜ ਪ੍ਰਸ਼ਾਸਨ ਨੇ ਲਿਆ ਫੈਸਲਾ

ਚੰਡੀਗੜ, (ਅਸ਼ਵਨੀ ਚਾਵਲਾ)। ਕਈ ਦਿਨਾਂ ਦੀ ਕਿਆਸਅ ਗਈਆਂ ਤੋਂ ਬਾਅਦ ਆਖ਼ਰਕਾਰ ਚੰਡੀਗੜ ਪ੍ਰਸ਼ਾਸਨ ਨੇ ਦੀਵਾਲੀ ਮੌਕੇ ਪਟਾਕੇ ਚਲਾਉਣ ਅਤੇ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਚੰਡੀਗੜ ਪ੍ਰਸ਼ਾਸਨ ਦੀ ਹੱਦ ਵਿੱਚ ਕੋਈ ਵੀ ਵਪਾਰੀ ਪਟਾਕੇ ਵੇਚਦਾ ਨਜ਼ਰ ਆਇਆ ਜਾਂ ਫਿਰ ਕੋਈ ਪਟਾਕੇ ਚਲਾਉਂਦਾ ਨਜ਼ਰ ਆਇਆ ਤਾਂ ਉਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਚੰਡੀਗੜ ਪ੍ਰਸ਼ਾਸਨ ਇਸ ਸਬੰਧੀ ਪਹਿਲਾਂ ਹੀ ਫੈਸਲਾ ਲੈ ਚੁੱਕਿਆ ਸੀ ਪਰ ਇਸ ਦੀ ਆਖ਼ਰੀ ਮਨਜ਼ੂਰੀ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਦੇ ਦਿੱਤੀ ਗਈ ਹੈ। ਮਨਜ਼ੂਰੀ ਮਿਲਣ ਤੋਂ ਤੁਰੰਤ ਬਾਅਦ ਹੀ 96 ਲਾਇਸੰਸ ਰੱਦ ਕਰ ਦਿੱਤੇ ਗਏ ਹਨ,

ਜਿਨਾਂ ਲਾਇਸੰਸ ‘ਤੇ ਵਪਾਰੀ ਪਟਾਕੇ ਵੇਚ ਸਕਦੇ ਸਨ। ਚੰਡੀਗੜ ਪ੍ਰਸ਼ਾਸਨ ਵਲੋਂ ਇਸ ਤਰਾਂ ਦੀ ਰੋਕ ਲਗਾਉਣ ਤੋਂ ਬਾਅਦ ਹੁਣ ਕਈ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ, ਜਿਹੜੀ ਟੀਮਾਂ ਪਟਾਕੇ ਨੂੰ ਵੇਚਣ ਤੋਂ ਰੋਕਣ ਲਈ ਛਾਪੇਮਾਰੀ ਕਰਨਗੀਆਂ। ਇਸ ਦੇ ਨਾਲ ਹੀ ਸੈਕਟਰਾਂ ਵਿੱਚ ਪਟਾਕੇ ਚਲਾਉਣ ਤੋਂ ਰੋਕਣ ਅਤੇ ਕਾਰਵਾਈ ਕਰਨ ਦਾ ਕੰਮ ਵੀ ਇਹ ਟੀਮਾਂ ਹੀ ਕਰਨਗੀਆਂ। ਇਸ ਟੀਮ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਇਨਾਂ ਟੀਮਾਂ ਦੀ ਸਾਰੀ ਰੂਪ ਰੇਖ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਹੀ ਤੈਅ ਹੋਏਗੀ,

ਚੰਡੀਗੜ ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਬਾਅਦ ਸਥਾਨਕ ਵਪਾਰੀ ਖ਼ਾਸੇ ਨਰਾਜ਼ ਹੋ ਗਏ ਹਨ,

ਕਿਉਂਕਿ ਉਨਾਂ ਨੂੰ ਇਸ ਤਰਾਂ ਦੀ ਪਾਬੰਦੀ ਲੱਗਣ ਦੀ ਕੋਈ ਜਿਆਦਾ ਉਮੀਦ ਨਜ਼ਰ ਨਹੀਂ ਆ ਰਹੀ ਸੀ ਹੁਣ ਚੰਡੀਗੜ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਇਨਾਂ ਵਪਾਰੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ।

ਚੰਡੀਗੜ ਤੋਂ ਪਹਿਲਾਂ 5 ਸੂਬਿਆਂ ਵਿੱਚ ਲੱਗ ਚੁੱਕੀ ਐ ਰੋਕ

ਚੰਡੀਗੜ ਤੋਂ ਪਹਿਲਾਂ ਦੇਸ਼ ਭਰ ਦੇ 5 ਸੂਬਿਆ ਵਿੱਚ ਪਹਿਲਾਂ ਹੀ ਇਸ ਤਰਾਂ ਦੀ ਰੋਕ ਸੂਬਾ ਸਰਕਾਰ ਵਲੋਂ ਲਗਾ ਦਿੱਤੀ ਗਈ ਹੈ। ਜਿਸ ਵਿੱਚ ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਇਸ ਵਿੱਚ ਸ਼ਾਮਲ ਹਨ। ਇਨਾਂ ਸੂਬਿਆ ਵਿੱਚ ਕੋਰੋਨਾ ਨੂੰ ਮੁੱਖ ਕਾਰਨ ਦੱਸਦੇ ਹੋਏ ਰੋਕ ਲਾਈ ਹੈ, ਕਿਉਂਕਿ ਇਨਾਂ ਸਾਰੇ ਸੂਬਿਆ ਵਿੱਚ ਕੋਰੋਨਾ ਮੁੜ ਤੋਂ ਨਵੇਂ ਮਾਮਲੇ ਵੱਧ ਰਹੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.