ਨਾਈਜੀਰੀਆ ‘ਚ ਬੰਦੂਕਧਾਰੀਆਂ ਦੇ ਹਮਲੇ ‘ਚ 10 ਲੋਕਾਂ ਦੀ ਮੌਤ

ਨਾਈਜੀਰੀਆ ‘ਚ ਬੰਦੂਕਧਾਰੀਆਂ ਦੇ ਹਮਲੇ ‘ਚ 10 ਲੋਕਾਂ ਦੀ ਮੌਤ

ਅਬੂਜਾ, (ਏਜੰਸੀ)। ਨਾਈਜੀਰੀਆ ਦੇ ਉੱਤਰ ਪੱਛਮੀ ਸੂਬੇ ਕਾਦੂਨਾ ਦੇ ਦੋ ਪਿੰਡਾਂ ਵਿੱਚ ਬੰਦੂਕਧਾਰੀਆਂ ਦੇ ਵੱਖ ਵੱਖ ਹਮਲਿਆਂ ਵਿੱਚ ਘੱਟੋ ਘੱਟ 10 ਲੋਕ ਮਾਰੇ ਗਏ ਹਨ। ਸੂਬਾਈ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਜੰਗੋ ਕਟਫ ਖੇਤਰ ਦੇ ਯਾਗਬਾਕ ਅਤੇ ਉਂਗਵਾਨ Wਹੁਗੋ ਪਿੰਡਾਂ ‘ਤੇ ਸ਼ੁੱਕਰਵਾਰ ਤੜਕੇ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ। ਹਮਲੇ ‘ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਹਮਲਾਵਰਾਂ ਨੇ ਕਈ ਘਰਾਂ ਵਿੱਚ ਵੀ ਭੰਨਤੋੜ ਕੀਤੀ। ਇਕ ਚਸ਼ਮਦੀਦ ਨੇ ਦੱਸਿਆ ਕਿ ਬੰਦੂਕਧਾਰੀ, ਜਿਨ੍ਹਾਂ ਦੇ ਉੱਥੇ ਹੋਣ ਦਾ ਸ਼ੱਕ ਹੈ, ਮੋਟਰਸਾਈਕਲਾਂ ‘ਤੇ ਵੱਡੀ ਗਿਣਤੀ ‘ਚ ਪਿੰਡਾਂ ‘ਚ ਪਹੁੰਚੇ ਅਤੇ ਲੋਕਾਂ ‘ਤੇ ਗੋਲੀਆਂ ਚਲਾਈਆਂ, ਘਰਾਂ ਨੂੰ ਅੱਗ ਲਗਾ ਦਿੱਤੀ। ਸੂਬਾਈ ਸਰਕਾਰ ਨੇ ਹਮਲਿਆਂ ਦੀ ਜਾਂਚ ਅਤੇ ਪੀੜਤਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ