Breaking News

ਟੋਰਾਂਟੋ ‘ਚ ਗੋਲੀਬਾਰੀ, ਦੋ ਦੀ ਮੌਤ

Firing, Toronto, Two Deaths

ਗੋਲੀਬਾਰੀ ‘ਚ 13 ਜਣੇ ਹੋਏ ਜ਼ਖਮੀ

ਟੋਰਾਂਟੋ, ਏਜੰਸੀ। ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਹੋਈ ਗੋਲੀਬਾਰੀ ਕਾਰਨ ਹਮਲਾਵਰ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲੱਗਭਗ 13 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚ ਇਕ ਬੱਚਾ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਇੱਥੇ ਗੋਲੀਬਾਰੀ ਹੋਈ। ਪ੍ਰਤੱਖ ਦਰਸ਼ੀਆਂ ਅਨੁਸਾਰ ਹਮਲਾਵਰ ਨੇ ਕਾਲੇ ਕੱਪੜੇ ਪਾਏ ਹੋਏ ਸਨ ਤੇ ਉਸ ਨੇ ਲਗਭਗ 20 ਗੋਲੀਆਂ ਚਲਾਈਆਂ। ਗੋਲੀਬਾਰੀ ‘ਚ ਜ਼ਖਮੀ ਹੋਏ  ਪੀੜਤਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ‘ਚ ਭੇਜਿਆ ਗਿਆ ਹੈ। (Firing Toronto) , Two Deaths

ਸਥਾਨਕ ਪੁਲਿਸ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ। ਐਮਰਜੈਂਸੀ ਟੀਮ ਨੂੰ ਰਾਤ ਦੇ ਤਕਰੀਬਨ 10 ਕੁ ਵਜੇ ਫੋਨ ਕਰਕੇ ਗ੍ਰੀਕਟਾਊਨ ‘ਚ ਸਥਿਤ ਡੋਨਫੋਰਥ ਅਤੇ ਪੇਪ ਅਵੈਨਿਊ ਸੱਦਿਆ ਗਿਆ, ਜਿੱਥੇ ਗੋਲੀਬਾਰੀ ਹੋਈ ਸੀ।  ਪੈਰਾਮੈਡਿਕਸ, ਪੁਲਿਸ ਅਤੇ ਫਾਇਰ ਫਾਈਟਰਜ਼ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ।  ਘਟਨਾ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top