ਵਾਅਦੇ ਦੇ ਪੱਕੇ

ਵਾਅਦੇ ਦੇ ਪੱਕੇ

ਇੱਕ ਦਿਨ ਕਾਕਾ ਕਾਲੇਲਕਰ ਗਾਂਧੀ ਜੀ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ ਉਸ ਸਮੇਂ ਗਾਂਧੀ ਜੀ ਆਪਣੇ ਮੇਜ਼ ’ਤੇ ਰੱਖੇ ਸਾਮਾਨ ਨੂੰ ਹਟਾ ਕੇ ਇੱਧਰ-ਉੱਧਰ ਕੁਝ ਲੱਭ ਰਹੇ ਸਨ ਪਰ ਉਹ ਚੀਜ਼ ਉਨ੍ਹਾਂ ਨੂੰ ਮਿਲ ਨਹੀਂ ਰਹੀ ਸੀ ਅਤੇ ਇਸ ਤੋਂ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਸੀ ਕਾਕਾ ਕਾਲੇਲਕਰ ਨੇ ਵੇਖਿਆ ਤਾਂ ਪੁੱਛਿਆ, ‘‘ਬਾਪੂ ਜੀ, ਕੀ ਲੱਭ ਰਹੇ ਹੋ? ਮੈਨੂੰ ਦੱਸੋ ਮੈਂ ਵੀ ਲੱਭਣ ’ਚ ਤੁਹਾਡੀ ਕੁਝ ਮੱਦਦ ਕਰਾਂ?’’

ਗਾਂਧੀ ਜੀ ਬੋਲੇ, ‘‘ਇੱਕ ਪੈਂਸਿਲ ਗੁਆਚ ਗਈ ਹੈ, ਉਸ ਨੂੰ ਲੱਭ ਰਿਹਾ ਹਾਂ’’ ਕਾਕਾ ਕਾਲੇਲਕਰ ਨੇ ਆਪਣੀ ਜੇਬ੍ਹ ’ਚੋਂ ਪੈਂਸਿਲ ਕੱਢ ਕੇ ਗਾਂਧੀ ਜੀ ਨੂੰ ਦਿੰਦਿਆਂ ਕਿਹਾ, ‘‘ਇਹ ਲਓ ਪੈਂਸਿਲ, ਹੁਣ ਤਾਂ ਇਸ ਨਾਲ ਕੰਮ ਕਰ ਲਓ, ਉਸ ਨੂੰ ਬਾਅਦ ’ਚ ਲੱਭ ਲਵਾਂਗੇ’’ ਗਾਂਧੀ ਜੀ ਬੋਲੇ, ‘‘ਨਹੀਂ ਕਾਕਾ, ਜਦੋਂ ਤੱਕ ਉਹ ਪੈਂਸਿਲ ਨਹੀਂ ਮਿਲੇਗੀ ਮੈਨੂੰ ਚੈਨ ਨਹੀਂ ਮਿਲੇਗਾ’’ ਕਾਕਾ ਕਾਲੇਲਕਰ ਬੋਲੇ, ‘‘ਉਸ ਪੈਂਸਿਲ ’ਚ ਅਜਿਹੀ ਕੀ ਖਾਸ ਗੱਲ ਹੈ, ਜੋ ਉਸ ਲਈ ਤੁਸੀਂ ਇੰਨੇ ਪਰੇਸ਼ਾਨ ਹੋ ਰਹੇ ਹੋ?

ਮੈਂ ਵੀ ਉਸ ਨੂੰ ਲੱਭਦਾ ਹਾਂ, ਜੇਕਰ ਉਹ ਨਾ ਮਿਲੇ ਤਾਂ ਕੀ ਕੁਝ ਵਿਗੜ ਜਾਵੇਗਾ?’’ ਗਾਂਧੀ ਜੀ ਨੇ ਉੱਤਰ ਦਿੱਤਾ, ‘‘ਉਹ ਪੈਂਸਿਲ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਉਸ ਦੇ ਨਾਲ ਇੱਕ ਛੋਟੇ ਲੜਕੇ ਦਾ ਪਿਆਰ ਜੁੜਿਆ ਹੋਇਆ ਹੈ’’ ਕਾਕਾ ਕਾਲੇਲਕਰ ਨੇ ਉਤਸੁਕਤਾ ਨਾਲ ਪੁੱਛਿਆ, ‘‘ਉਹ ਬੱਚਾ ਕੌਣ ਹੈ? ਮੈਨੂੰ ਵੀ ਤਾਂ ਦੱਸੋ’’ ਗਾਂਧੀ ਜੀ ਬੋਲੇ, ‘‘ਮਦਰਾਸ ਵਾਲੇ ਨਰੇਸ਼ਨ ਦਾ 4-5 ਸਾਲ ਦਾ ਲੜਕਾ ਬੜੇ ਪਿਆਰ ਨਾਲ ਉਸ ਨੇ ਉਹ ਪੈਂਸਿਲ ਦਿੱਤੀ ਸੀ ਤੇ ਮੈਥੋਂ ਵਾਅਦਾ ਲਿਆ ਸੀ ਕਿ ਇਸ ਨੂੰ ਗੁਆਉਣਾ ਨਹੀਂ’’ ਬਾਅਦ ’ਚ ਦੋਵਾਂ ਨੇ ਮਿਲ ਕੇ ਪੈਂਸਿਲ ਲੱਭ ਲਈ ਗਾਂਧੀ ਜੀ ਉਸ ਨੂੰ ਲੱਭ ਕੇ ਬਹੁਤ ਖੁਸ਼ ਹੋਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here