ਪੰਜਾਬ

ਕਤਲ ਦੇ ਕੇਸ ‘ਚ 4 ਸਾਲਾਂ ਤੋਂ ਭਗੌੜਾ ਫਿਰੋਜ਼ਪੁਰ ਪੁਲਿਸ ਨੇ ਲੁਧਿਆਣਾ ਤੋਂ ਕੀਤਾ ਗ੍ਰਿਫਤਾਰ

Firozpur, Police, Arrested, Murder, Ludhiana

ਫਿਰੋਜ਼ਪੁਰ (ਸਤਪਾਲ ਥਿੰਦ) | 11 ਦਸੰਬਰ 2016 ‘ਚ ਕਸਬਾ ਮੱਖੂ ਦੇ ਪਿੰਡ ਲਹਿਰਾ ਬੇਟ ‘ਚ ਇੱਕ ਵਿਆਹ ਸਮਾਰੋਹ ਦੌਰਾਨ ਕਤਲ ਕਰਕੇ ਫਰਾਰ ਹੋਏ ਆਰਮੀ ਦੇ ਜਵਾਨ ਨੂੰ ਕਰੀਬ 4 ਸਾਲ ਬਾਅਦ ਬਦਲੇ ਭੇਸ ‘ਚ ਫਿਰੋਜ਼ਪੁਰ ਪੁਲਿਸ ਵੱਲੋਂ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜੋ ਭੇਸ ਬਦਲ ਕੇ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਐੱਸਐੱਸਪੀ ਫ਼ਿਰੋਜ਼ਪੁਰ ਸੁਦੀਪ ਗੋਇਲ ਨੇ ਦੱਸਿਆ ਕਿ ਥਾਣਾ ਮੱਖੂ ਦੇ ਏਐੱਸਆਈ ਲਖਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 206 ਮਿਤੀ 12 ਦਸੰਬਰ 2014 ਅ/ਧ ਦੇ ਭਗੌੜੇ ਰਣਜੀਤ ਸਿੰਘ ਪੁੱਤਰ ਦਲਵਿੰਦਰ ਸਿੰਘ ਵਾਸੀ ਲਹਿਰਾ ਬੇਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਆਰਮੀ ਵਿੱਚ ਬਤੌਰ ਡਰਾਈਵਰ ਬਠਿੰਡਾ ਵਿੱਚ ਨੌਕਰੀ ਕਰਦਾ ਛੁੱਟੀ ‘ਤੇ ਆਇਆ ਸੀ ਅਤੇ 11 ਦਸੰਬਰ 2014 ਨੂੰ ਆਪਣੇ ਚਾਚੇ ਦੀ ਲੜਕੀ ਦੇ ਵਿਆਹ ਦੌਰਾਨ ਸ਼ਾਮਲ ਹੋਏ ਗੁਲਸ਼ਨ ਧੀਮਾਨ ਪੁੱਤਰ ਜਗਤਾਰ ਸਿੰਘ ਵਾਸੀ ਸੈਕਟਰ 44-ਬੀ ਚੰਡੀਗੜ੍ਹ ਦਾ ਆਪਣੇ ਲਾਇਸੰਸੀ ਰਿਵਾਲਵਰ ਨਾਲ ਕਤਲ ਕਰਕੇ ਫਰਾਰ ਹੋ ਗਿਆ ਸੀ ਕਤਲ ਕਰਨ ਤੋਂ ਬਾਅਦ ਰਣਜੀਤ ਸਿੰਘ ਫਿਰ ਆਰਮੀ ‘ਚ ਡਿਊਟੀ ਕਰਨ ਲਈ ਵਾਪਸ ਪਹੁੰਚ ਗਿਆ ਕਰੀਬ ਤਿੰਨ ਮਹੀਨਿਆਂ ਤੱਕ ਨੌਕਰੀ ਕਰਦਾ ਰਿਹਾ ਪਰ ਪੁਲਿਸ ਦਾ ਛਾਪਾ ਪੈਣ ਤੇ ਰਣਜੀਤ ਉਥੋਂ ਫਰਾਰ ਹੋ ਗਿਆ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ  ਰਣਜੀਤ ਸਿੰਘ 7 ਅਗਸਤ 2015 ‘ਚ ਪੀਓ ਕਰਾਰ ਦਿੱਤਾ ਗਿਆ ਤੇ ਉਹ ਆਪਣਾ ਭੇਸ ਬਦਲ ਕੇ ਪੂਨਮ ਟੈਕਸਟਾਈਲ ਫੇਸ ਨੰਬਰ-8 ਫੋਕਲ ਪੁਆਇੰਟ ਲੁਧਿਆਣਾ ਦੇ ਮਾਲਕ ਹਰਿੰਦਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਨਾਲ ਕਰੀਬ 9 ਮਹੀਨੇ ਤੋਂ ਬਤੌਰ ਡਰਾਈਵਰ ਦਾ ਕੰਮ ਰਿਹਾ ਸੀ, ਜਿਥੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top