ਮੋਰਕੋ, ਅਲਜੀਰੀਆ ’ਚ ਮਿਲਿਆ ਕੋਰੋਨਾ ਦੇ ਭਾਰਤੀ ਸਟ੍ਰੋਨ ਦਾ ਪਹਿਲਾ ਮਾਮਲਾ

0
772

ਏਜੰਸੀ, ਮਾਸਕੋ। ਮੋਰਕੋ ਤੇ ਅਲਜੀਰੀਆ ’ਚ ਕੋਰੋਨਾ ਵਾਇਰਸ ਦੇ ਭਾਰਤੀ ਸਟ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੋਰਕੋ ਦੇ ਸਹਿਤ ਮੰਤਰਾਲੇ ਅਨੁਸਾਰ ਦੇਸ਼ ’ਚ ਸਭ ਤੋਂ ਵੱਡੇ ਸ਼ਹਿਰ ਕੇਸਾਬਲਾਂਕਾ ’ਚ ਦੋ ਲੋਕਾਂ ਦੇ ਕੋਰੋਨਾ ਭਾਰਤੀ ਸਟ੍ਰੋਨ ਨਾਲ ਪੀੜਤ ਹੋਣ ਦਾ ਪਤਾ ਲੱਗਾ ਹੈ। ਦੂਜੇ ਪਾਸੇ ਅਲਜੀਰੀਆ ਸਿਹਤ ਮੰਤਰਾਲੇ ਨਾਲ ਸਬੰਧਿਤ ਪਾਸਟਯੂਰ ਇੰਸਟੀਟਿਊਟ ਅਨੁਸਾਰ ਇੱਥੇ ਟਿਪਜਾ ਪ੍ਰਾਂਤ ’ਚ ਇਸ ਤਰ੍ਹਾਂ ਛੇ ਮਾਮਲੇ ਸਾਹਮਣੇ ਆਏ ਹਨ।

ਜ਼ਿਕਰਯੋਗ ਹੈ ਕਿ ਮੋਰਕੋ ’ਚ ਕੋਰੋਨਾ ਸੰਰਕਮਿਤਾਂ ਦੀ ਗਿਣਤੀ 5, 12, 000 ਹੋ ਗਈ ਹੈ ਜਦੋਂ ਕਿ 9032 ਮਰੀਜ ਆਪਣੀ ਜਾਨ ਗੁਆ ਚੁੱਕੇ ਹਨ। 4, 98, 000 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਅਲਜੀਰੀਆ ’ਚ ਹੁਣ ਤੱਕ 1, 22, 000 ਲੋਕ ਸੰਕਰਮਿਤ ਹੋਏ ਹਨ ਤੇ 195 ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।