ਪੰਜਾਬ

ਸਰਪੰਚੀ ਨਹੀਂ ਰਹੀ ਰਾਜਨੀਤੀ ਦੇ ਮੈਦਾਨ ਦੀ ਪਹਿਲੀ ਪੌੜੀ

First, Ladder, Sarpanchi, Step, Field, Politics

ਸਿਆਸੀ ਧਿਰਾਂ ਦੀਆਂ ਤਰਜੀਹਾਂ ਤਬਦੀਲ : ਕੁਸਲਾ

ਬਠਿੰਡਾ | ਪੰਜਾਬ ਵਿੱਚ ਪਿੰਡ ਦੀ ਸਰਪੰਚੀ ਹੁਣ ਸਿਆਸਤ ਦੀ ਪਹਿਲੀ ਪੌੜੀ ਨਹੀਂ ਰਹੀ ਹੈ ਜਿਸ ਕਰਕੇ ਹੁਣ ਸੰਜੀਦਾ ਲੋਕਾਂ ਵੱਲੋਂ ਖੁਦ ਨੂੰ ਸਰਪੰਚੀ ਦੇ ਚੋਣ ਪਿੜ ਤੋਂ ਲਾਂਭੇ ਰੱਖਿਆ ਜਾਣ ਲੱਗਿਆ ਹੈ ਕੋਈ ਜ਼ਮਾਨਾ ਸੀ ਜਦੋਂ ਪਿੰਡਾਂ ਦੀ ਸਰਪੰਚੀ ਤੋਂ ਲੀਡਰੀ ਦਾ ਸਫ਼ਰ ਸ਼ੁਰੂ ਹੁੰਦਾ ਸੀ ਜਦੋਂ ਕਿ ਅਜੋਕੇ ਦੌਰ ‘ਚ ਲੀਡਰ ਪੈਰਾਸ਼ੂਟ ਰਾਹੀਂ ਉੱਤਰਦੇ ਹਨ ਦੇਖਿਆ ਗਿਆ ਹੈ ਕਿ ਜੋ ਨੇਤਾ ਪੇਂਡੂ ਲੋਕ ਰਾਜ ਵਿੱਚ ਪਹਿਲਾਂ ਕਾਮਯਾਬ ਹੋ ਜਾਂਦੇ ਸਨ, ਉਨ੍ਹਾਂ  ਦੀ ਸਿਆਸੀ ਤਰੱਕੀ ਲਗਾਤਾਰ ਹੁੰਦੀ ਰਹਿੰਦੀ ਸੀ ਪ੍ਰੀਵਾਰਵਾਦ ਦੇ ਬੋਲਬਾਲੇ ਅਤੇ ਸਿਆਸੀ ਪਿੜ ‘ਚ ਪੈਸੇ ਦੀ ਚੜ੍ਹਤ ਕਾਰਨ ਹੁਣ ਸਿਆਸਤ ਵਿੱਚ ਪੈਮਾਨੇ ਬਦਲ ਗਏ ਹਨ ਮੌਜੂਦਾ ਦੌਰ ‘ਚ ਪੰਜਾਬ ਵਿੱਚ ਏਦਾਂ  ਦੇ ਵਿਧਾਇਕ ਟਾਵੇਂ ਹੀ ਰਹਿ ਗਏ ਹਨ ਜਿਨ੍ਹਾਂ ਨੇ ਆਪਣੀ ਸਿਆਸਤ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਹੈ ਹੁਣ ਪੰਚਾਇਤ ਚੋਣਾਂ  ਵਾਸਤੇ ਨਾਮਜ਼ਦਗੀ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਪਰ ਸਰਪੰਚੀ ਲਈ ਮੈਦਾਨ ‘ਚ ਉਤਰਨ ਵਾਲੇ ਉਮੀਦਵਾਰਾਂ  ਨੂੰ ਇਸ ਤੋਂ ਅਗਾਂਹ ਕੁਝ ਨਹੀਂ ਦਿੱਖ ਰਿਹਾ ਹੈ
ਪੰਚਾਇਤ ਚੋਣਾਂ ਦੀ ਤਿਆਰੀ ‘ਚ ਰੁੱਝੇ  ਕੁਝ ਉਮੀਦਵਾਰਾਂ ਦਾ ਵੀ ਇਹੋ ਪ੍ਰਤੀਕਰਮ ਹੈ ਕਿ ਉਨ੍ਹਾਂ ਦੀ ਵੁੱਕਤ ਹੇਠਲੇ ਪੱਧਰ ਤੱਕ ਹੀ ਸੀਮਤ ਰੱਖੀ ਜਾਂਦੀ ਹੈ ਜਿਸ ਕਰਕੇ ਉਪਰਲੇ ਰਾਹ ਕਦੇ ਖੁੱਲ੍ਹਦੇ ਨਹੀਂ ਹਨ ਸਰਪੰਚੀ ਤੋਂ ਉੱਪਰ ਜਾਣ ਦੀਆਂ ਮਿਸਾਲਾਂ ‘ਤੇ ਝਾਤੀ ਮਾਰੀਏ ਤਾਂ ਸਭ ਤੋਂ ਪਹਿਲਾ ਨਾਮ ਲੰਮਾਂ ਸਮਾਂ  ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਆਉਂਦਾ ਹੈ ਜੋ ਆਪਣੇ ਜੱਦੀ ਪਿੰਡ ਬਾਦਲ ਦੇ ਸਰਪੰਚ ਰਹਿ ਚੁੱਕੇ ਹਨ ਦੂਸਰੀ ਤਰਫ ਉਨ੍ਹਾਂ ਦੇ ਲੜਕੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਥਾਨਕ ਲੋਕ ਰਾਜ ਦੀ ਥਾਂ  ‘ਉਪਰਲੇ’ ਲੋਕ ਰਾਜ ਵਿੱਚ ਹੀ ਸਿੱਧੇ ਆਏ ਹਨ ਇਸੇ ਲੜੀ ‘ਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵੀ ਹਨ ਜਿੰਨ੍ਹਾਂ ਨੇ ਵੀ ਆਪਣਾ ਸਿਆਸੀ ਜੀਵਨ ਪਿੰਡ ਬਿਲਾਸਪੁਰ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ  ਇਸ ਤੋਂ ਬਾਅਦ ਉਹ ਬਲਾਕ ਸਮਿਤੀ ਦੋਰਾਹਾ ਦੇ ਚੇਅਰਮੈਨ ਵੀ ਬਣੇ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹੇ ਹਨ ਜ਼ਿਲ੍ਹਾ ਬਠਿੰਡਾ ਵਿੱਚ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨਾਮ ਵੀ ਲਿਆ ਜਾ ਸਕਦਾ  ਹੈ ਜਿਨ੍ਹਾਂ  ਨੇ ਆਪਣੀ ਸਿਆਸਤ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਹੈ ਸ੍ਰੀ ਮਲੂਕਾ ਸਹਿਕਾਰੀ ਅਦਾਰਿਆਂ ਦੇ ਵੀ ਆਗੂ ਰਹੇ ਹਨ ਇਸੇ ਤਰ੍ਹਾਂ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਸਿਰਮੌਰ ਆਗੂ ਹਰਮਿੰਦਰ ਸਿੰਘ ਜੱਸੀ ਵੀ ਪਿੰਡ ਜੱਸੀ ਬਾਗ ਵਾਲੀ ਦੇ 13 ਸਾਲ ਸਰਪੰਚ ਰਹੇ ਸਨ ਪੰਜਾਬ ਦੇ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਿਆਸੀ ਜੀਵਨ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰੀ ਤੋਂ ਸ਼ੁਰੂ ਕੀਤਾ ਸੀ ਮਾਨਸਾ ਜਿਲ੍ਹੇ ਨਾਲ ਸਬੰਧ ਰੱਖਦੇ ਪੰਜਾਬ ਦੇ ਪੰਚਾਇਤ ਮੰਤਰੀ ਰਹਿ ਚੁੱਕੇ ਮਰਹੂਮ ਬਲਦੇਵ ਸਿੰਘ ਖਿਆਲਾ ਕੋਲ ਵੀ ਪਿੰਡ ਖਿਆਲਾ ਦੀ ਸਰਪੰਚੀ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਦੇ ਸਾਬਕਾ ਵਿਧਾਇਕ ਚਤਿੰਨ ਸਿੰਘ ਸਮਾਓਂ ਆਪਣੇ ਜੱਦੀ ਪਿੰਡ ਸਮਾਓਂ ਦੇ ਲਗਾਤਾਰ 20 ਸਾਲ ਸਰਪੰਚ ਰਹੇ ਸਨ ਉਸ ਤੋਂ ਪਹਿਲਾਂ ਉਨ੍ਹਾਂ  ਦੇ ਪਿਤਾ ਵੀ ਸਰਪੰਚ ਸਨ ਅਤੇ ਹੁਣ ਉਨ੍ਹਾਂ  ਦੀ ਨੂੰਹ ਵੀ ਸਰਪੰਚ ਰਹੀ ਹੈ
ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਸਿਆਸਤ ਪਿੰਡ ਉਭਾਵਾਲ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਸੀ ਇਹ ਵੱਖਰੀ ਗੱਲ ਹੈ ਕਿ ਉਨ੍ਹਾਂ  ਦੇ ਲੜਕੇ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਝੋਲੀ ਪਹਿਲਾਂ ‘ਸਿੱਧੀ’ ਵਿਧਾਇਕੀ ਅਤੇ ਨਾਲ ਦੀ ਨਾਲ ਹੀ ‘ਵਜ਼ੀਰੀ’ ਪੈ ਗਈ ਹੈ ਇਸੇ ਤਰ੍ਹਾਂ ਹੀ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਵੀ ਪਿੰਡ ਭੂੰਦੜ ਦੇ ਸਰਪੰਚ ਰਹੇ ਹਨ ਉਨ੍ਹਾਂ ਨੇ ਸਰਪੰਚੀ ਤੋਂ ਪਾਰਲੀਮੈਂਟ ਤੱਕ ਦਾ ਸਫ਼ਰ ਤੈਅ ਕੀਤਾ ਹੈ ਸਹਿਕਾਰਤਾ ਲਹਿਰ ਨੇ ਵੀ ਕਾਫੀ ਨੇਤਾ ਪੈਦਾ ਕੀਤੇ ਹਨ ਜਿੰਨ੍ਹਾਂ ‘ਚ ਸਾਬਕਾ ਮੰਤਰੀ ਲਾਲ ਸਿੰਘ ਦਾ ਨਾਮ ਮੁੱਖ ਤੌਰ ‘ਤੇ ਲਿਆ ਜਾ ਸਕਦਾ ਹੈ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਦੇ ਬਹੁਤੇ ਵਿਧਾਇਕਾਂ  ਕੋਲ ਸਥਾਨਕ ਲੋਕ ਰਾਜ ਦਾ ਤਜਰਬਾ ਨਹੀਂ ਹੈ ਮਾਲਵੇ ਦੇ ਮੌਜੂਦਾ ਵਿਧਾਇਕਾਂ ਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਦਿ ਨੇ ਵੀ ਸਥਾਨਕ ਲੋਕਤੰਤਰ ‘ਚ ਭਾਗ ਨਹੀਂ ਲਿਆ ਹੈ ਉਂਜ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਕਰਨ ਕੌਰ ਬਰਾੜ, ਦਰਸ਼ਨ ਸਿੰਘ ਕੋਟਫੱਤਾ, ਕੇਵਲ ਸਿੰਘ ਢਿੱਲੋਂ, ਮੁਹੰਮਦ ਸਦੀਕ, ਹਰਚੰਦ ਕੌਰ , ਰਜਿੰਦਰ ਕੌਰ ਭੱਠਲ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਵੀ ਇਸੇ ਸ਼੍ਰੇਣੀ ‘ਚ ਆਉਂਦੇ ਹਨ Politics

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top