ਦੇਸ਼

2019 ‘ਚ ਪੀਐੱਮ ਨਰਿੰਦਰ ਮੋਦੀ ਨੂੰ ਹਰਾਉਣਾ ਪਹਿਲਾ ਟੀਚਾ : ਰਾਹੁਲ ਗਾਂਧੀ

Maoists, Threaten

ਮੋਦੀ ‘ਚ ਬਹੁਤ ਗੁੱਸਾ ਭਰਿਆ ਹੈ, ਮੇਰੇ ਖਿਲਾਫ਼ ਜੋ ਵੀ ਉਹ ਬੋਲਦੇ ਹਨ, ਗੁੱਸੇ ਦਾ ਨਤੀਜਾ ਹੈ

ਨਵੀਂ ਦਿੱਲੀ| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਖਿਲਾਫ਼ ਲਗਾਤਾਰ ਮੋਰਚਾ ਖੋਲ੍ਹੇ ਹੋਏ ਹਨ ਰਾਫੇਲ ਮੁੱਦੇ ‘ਤੇ ਉਹ ਲਗਾਤਾਰ ਪੀਐੱਮ ਮੋਦੀ ਨੂੰ ਘੇਰ ਰਹੇ ਹਨ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ੀ ਸਮੇਤ ਕਈ ਮੁੱਦਿਆਂ ‘ਤੇ ਉਹ ਭਾਜਪਾ ਤੇ ਕੇਂਦਰ ਸਰਕਾਰ ਖਿਲਾਫ਼ ਹਮਲੇ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ ਹੁਣ ਉਨ੍ਹਾਂ ਨੇ ਕਿਹਾ ਕਿ ਪੀਐੱਮ ਮੋਦੀ ਦੇ ਅੰਦਰ ਬਹੁਤ ਗੁੱਸਾ ਭਰਿਆ ਹੈ ਤੇ ਉਨ੍ਹਾਂ ਦੀ ਪੀਅੱੇਮ ਨਾਲ ਕਦੇ ਗੱਲਬਾਤ ਨਹੀਂ ਹੋਈ ਰਾਹੁਲ ਨੇ ‘ਗਲਫ਼ ਨਿਊਜ਼’ ਨੂੰ ਦਿੱਤੇ ਇੰਟਰਵਿਊ ‘ਚ ਕਿਹਾ, ‘ਉਹ ਮੇਰੇ ਨਾਲ ਗੱਲ ਨਹੀਂ ਕਰਦੇ ਸਵਾਗਤ ‘ਚ ਵੀ ਸਿਰਫ਼ ਇੱਕ ਸ਼ਬਦ ‘ਹੈਲੋ’ ਬੋਲਦੇ ਹਨ’ ਰਾਹੁਲ ਨੇ ਯੂਏਈ ਦੌਰੇ ਤੋਂ ਪਹਿਲਾਂ ਇਹ ਇੰਟਰਵਿਊ ਦਿੱਤਾ ਹੈ, ਜਿਸ ‘ਚ ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਸਮੇਤ ਕਈ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਇੱਕ ਸਾਲ ਪਹਿਲਾਂ ਬਤੌਰ ਪ੍ਰਧਾਨ ਕਾਂਗਰਸ ਦੀ ਕਮਾਨ ਥਾਮਣ ਵਾਲੇ ਰਾਹੁਲ ਗਾਂਧੀ ਦੀ ਅਗਵਾਈ ‘ਚ ਪਾਰਟੀ ਨੇ ਹਿੰਦੀ ਹਾਰਟਲੈਂਡ ਦੇ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਤੋਂ ਬਾਅਦ ਇਹ ਪਹਿਲਾ ਦੀ ਤੁਲਨਾ ‘ਚ ਵਧੇਰੇ ਆਤਮਵਿਸ਼ਵਾਸ ਨਾਲ ਭਰੀ ਨਜ਼ਰ ਆ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top