ਬਣ ਗਈ ਏਅਰਪੋਰਟ ਦੀ ਪਹਿਲੀ ਮਹਿਲਾ ਫਾਇਰ ਫਾਈਟਰ

0
First, Woman, Fire, Fighter, Airport, Formed

ਬੰਗਾਲ ਦੀ ਤਾਨੀਆ ਸੰਨਿਆਲ ਦੀ ਹਿੰਮਤ

ਏਜੰਸੀ, ਨਵੀ ਦਿੱਲੀ

ਪੱਛਮੀ ਬੰਗਾਲ ਦੇ ਕਲਕੱਤਾ ਦੀ ਰਹਿਣ ਵਾਲੀ ਤਾਨੀਆ ਸੰਨਿਆਲ ਬਚਪਨ ਤੋਂ ਹੀ ਕੁਝ ਵੀ ਨਵਾਂ ਕਰਨ ਤੋਂ ਡਰਦੀ ਨਹੀਂ ਸੀ। ਉਨ੍ਹਾਂ ਦੀ ਇਸ ਸੋਚ ਕਾਰਨ ਉਹ ਦੇਸ਼ ਦੀ ਪਹਿਲੀ ਮਹਿਲਾ ਏਵੀਏਸ਼ਨ ਫਾਇਰ ਫਾਈਟਰ ਬਣਨ ਦਾ ਮੁਕਾਮ ਹਾਸਲ ਕਰਨ ਦੇ ਕਗਾਰ ‘ਤੇ ਹਨ। ਤਾਨੀਆ ਇਸ ਸਮੇਂ ਦਿੱਲੀ ‘ਚ ਭਾਰਤੀ ਜਹਾਜ਼ ਪਤਨ ਅਥਾਰਟੀਕਰਨ (ਏਏਆਈ) ਦੇ 55 ਟਰੇਨਰਾਂ ਦੇ ਬੈਂਚ ‘ਚ ਫਾਇਰ ਫਾਈਟਰ ਵਜੋਂ ਸਿਖਲਾਈ ਪ੍ਰਾਪਤ ਕਰ ਰਹੀ ਹੈ। ਇਨ੍ਹਾਂ 55 ਟਰੇਨਰਾਂ ‘ਚ ਉਹ ਇਕੱਲੀ ਮਹਿਲਾ ਹੈ। ਇੰਨਾ ਹੀ ਨਹੀਂ ਜੂਨ ‘ਚ ਟਰੇਨਿੰਗ ਪੂਰੀ ਕਰਨ ਤੋਂ ਬਾਅਦ ਉਹ ਦੇਸ਼ ਦੇ ਹਵਾਈ ਅੱਡਿਆਂ ‘ਤੇ ਫਾਇਰ ਫਾਈਟਰ ਵਜੋਂ ਕੰਮ ਕਰਨ ਵਾਲੀ ਪਹਿਲੀ ਮਹਿਲਾ ਬਣ ਜਾਵੇਗੀ।

ਤਾਨੀਆ ਦੇ ਕੈਰੀਅਰ ‘ਚ ਅਚਾਨਕ ਆਇਆ ਬਦਲਾਅ ਹੀ ਕੁਝ ਨਵਾਂ ਅਜ਼ਮਾਉਣ ਦੀ ਉਨ੍ਹਾਂ ਦੀ ਸੋਚ ਨੂੰ ਦਰਸਾਉਂਦਾ ਹੈ। ਵਨਸਪਤੀ ਵਿਗਿਆਨ ‘ਚ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਬਹੁਤ ਘੱਟ ਲੋਕ ਅਜਿਹੇ ਹੋਣਗੇ ਜੋ ਫਾਇਰ ਫਾਈਟਿੰਗ ਦਾ ਕੈਰੀਅਰ ਚੁਣਨ ਦਾ ਹੌਸਲਾ ਕਰ ਸਕਣ ਇਸ ਸਬੰਧੀ ਪੁੱਛੇ ਜਾਣ ‘ਤੇ 25 ਸਾਲਾਂ ਤਾਨੀਆ ਨੇ ਦੱਸਿਆ। ”ਮੌਕਾ ਮਿਲਿਆ ਤੇ ਬਸ ਮੈਂ ਇਸ ਕੈਰੀਅਰ ‘ਚ ਆ ਗਈ ਕਦੇ ਮੌਕਾ ਮਿਲੇ ਤਾਂ ਉਸੇ ‘ਚ ਸਭ ਕੁਝ ਲਾ ਦੇਣਾ ਚਾਹੀਦਾ ਹੈ। ਇਹੀ ਸੋਚ ਬਚਪਨ ਤੋਂ ਸੀ ਕੁਝ ਨਹੀਂ ਕਰਨਾ ਹੈ ਅਜਿਹਾ ਕਦੇ ਨਹੀਂ ਕਿਹਾ” ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਦੋਂ ਏਆਈ ‘ਚ ਜੂਨੀਅਰ ਅਸਿਸਟੈਂਟ ਦੀ ਭਰਤੀ ਲਈ ਇਸ਼ਤਿਹਾਰ ਆਇਆ ਤਾਂ ਬਿਨੈ ਕਰਦੇ ਸਮੇਂ ਉਨ੍ਹਾਂ ਨਹੀਂ ਪਤਾ ਸੀ ਕਿ ਉਹ ਇਸ ਖੇਤਰ ‘ਚ ਆਉਣ ਵਾਲੀ ਪਹਿਲੀ ਮਹਿਲਾ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।