ਪੰਜਾਬ

ਕਾਰ ਤੇ ਟ੍ਰੈਕਟਰ ਟਰਾਲੀ ਦੀ ਟੱਕਰ ‘ਚ ਬੱਚੇ ਦੀ ਮੌਤ, ਤਿੰਨ ਔਰਤਾਂ ਸਮੇਤ 5 ਜ਼ਖ਼ਮੀ

Children, Women, tractor, Trolley, Collision

ਕਾਰ ਸਵਾਰ ਵਿਆਹ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਸਨ

ਪੱਕਾ ਕਲਾਂ | ਬੀਤੀ ਸ਼ਾਮ ਰਾਮਾ ਰਿਫਾਇਨਰੀ ਰੋਡ ‘ਤੇ ਪਿੰਡ ਪੱਕਾ ਕਲਾਂ ਨਜ਼ਦੀਕ ਕਾਰ ਤੇ ਟ੍ਰੈਕਟਰ ਟਰਾਲੀ ਦੀ ਟੱਕਰ ‘ਚ ਇਕ 11 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ ਜਦਕਿ 3 ਔਰਤਾਂ ਸਮੇਤ 5 ਵਿਅਕਤੀ ਜ਼ਖ਼ਮੀ ਹੋ ਗਏ। ਪਰਿਵਾਰਕ ਮੈਂਬਰ ਸ਼ਾਮ ਸਮੇਂ ਵਿਆਹ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਸਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਲਖਵਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ, ਲਖਵਿੰਦਰ ਸਿੰਘ ਦਾ 11 ਮਹੀਨਿਆਂ ਦਾ ਲੜਕਾ ਸਹਿਜਦੀਪ ਸਿੰਘ, ਸੰਦੀਪ ਕੌਰ ਪਤਨੀ ਦਰਸ਼ਨ ਸਿੰਘ, ਪਰਮਿੰਦਰ ਸ਼ਰਮਾ ਪੁੱਤਰ ਮੇਘਰਾਜ ਸਿੰਘ, ਦਰਸ਼ਨਾ ਦੇਵੀ ਪਤਨੀ ਮੇਘ ਰਾਜ ਸ਼ਰਮਾ ਵਾਸੀਆਨ ਪੱਕਾ ਕਲਾਂ ਕਾਰ ‘ਤੇ ਸਵਾਰ ਹੋ ਕੇ ਪਿੰਡ ਅਸ਼ੀਰ ਵਿਖੇ ਵਿਆਹ ਸਮਾਗਮ ਦੌਰਾਨ ਕੱਢੀ ਜਾ ਰਹੀ ਜਾਗੋ ‘ਚ ਸ਼ਾਮਲ ਹੋਣ ਜਾ ਰਹੇ ਸਨ, ਜਦ ਉਹ ਪਿੰਡ ਤੋਂ ਰਿਫਾਇਨਰੀ ਰੋਡ ‘ਤੇ ਚੜ੍ਹੇ ਤਾਂ ਉਨ੍ਹਾਂ ਦੀ ਕਾਰ ਕਿਸੇ ਵਾਹਨ ਦੀਆਂ ਲਾਇਟਾਂ ਪੈਣ ਕਾਰਨ ਅੱਗੇ ਜਾ ਰਹੀ ਟ੍ਰੈਕਟਰ ਟਰਾਲੀ ਨਾਲ ਪਿੱਛੋ ਟਕਰਾ ਗਈ। ਹਾਦਸੇ ਦੌਰਾਨ ਬੱਚੇ ਸਹਿਜਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ ਵਿਅਕਤੀਆਂ ਦੇ ਵੀ ਕਾਫੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ਼ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਦੌਰਾਨ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਕਾਰ ਦੇ ਪਿੱਛੋ ਟ੍ਰੈਕਟਰ ਟਰਾਲੀ ‘ਚ ਵੱਜਣ ਕਾਰਨ ਵਾਪਰਿਆ ਹੈ। ਟ੍ਰੈਕਟਰ ਨੂੰ ਕਬਜ਼ੇ ‘ਚ ਲੈ ਲਿਆ ਹੈ ਜੋ ਕਿ ਨਰੰਗ ਦਾ ਸੀ,ਪ੍ਰੰਤੂ ਹਾਲੇ ਤੱਕ ਪਰਿਵਾਰਕ ਮੈਂਬਰਾਂ ਵੱਲੋਂ ਟ੍ਰੈਕਟਰ ਚਾਲਕ ਵਿਰੁੱਧ ਕੋਈ ਕਾਰਵਾਈ ਨਹੀਂ ਕਰਵਾਈ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top