ਪੰਜਾਬ

ਸੜਕ ਹਾਦਸੇ ‘ਚ ਪੰਜ ਮੌਤਾਂ, ਪੰਜ ਜ਼ਖਮੀ

Five Dead, Five Injured, Road Accidents

ਸੜਕ ਹਾਦਸੇ ‘ਚ ਪੰਜ ਮੌਤਾਂ, ਪੰਜ ਜ਼ਖਮੀ

ਸੱਚ ਕਹੂੰ ਨਿਊਜ਼, ਜਲੰਧਰ

ਪੰਜਾਬ ‘ਚ ਜਲੰਧਰ-ਪਠਾਨਕੋਟ ਕੌਮੀ ਹਾਈਵੇ ‘ਤੇ ਸਥਿਤ ਪਚਰੰਗਾ ਦੇ ਨੇੜੇ ਅੱਜ ਸਵੇਰੇ ਦੋ ਵਾਰਾਂ ਦੀ ਭਿਆਨਕ ਟੱਕਰ ‘ਚ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਬੱਚੇ ਸਮੇਤ ਪੰਜ ਜਣੇ ਗੰਭੀਰ ਜ਼ਖਮੀ ਹੋ ਗਏ ਸਾਰੇ ਮ੍ਰਿਤਕ ਜੰਮੂ ਕਸ਼ਮੀਰ ਦੇ ਨਿਵਾਸੀ ਸਨ ਏਐਸਆਈ ਸੁਖਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਤੋਂ ਹੋ ਰਹੀ  ਮੋਹਲੇਧਾਰ ਮੀਂਹ ਦੌਰਾਨ ਜੰਮੂ ਤੋਂ ਆ ਰਹੀ ਇੱਕ ਆਲਟੋ ਕਾਰ ਦਾ ਟਾਇਰ ਫੱਟਣ ਕਾਰਨ ਬੇਕਾਬੂ ਹੋ ਕੇ ਕਾਰ ਸੜਕ ਦੇ ਦੂਜੇ ਪਾਸੇ ਆ ਰਹੀ ਇੱਕ ਹੋਰ ਕਾਰ ਨਾਲ ਜਾ ਟਕਰਾਈ ਇਸ ‘ਚ ਆਲਟੋ ਕਾਰ ‘ਚ ਸਵਾਰ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਜਲੰਧਰ ਵੱਲੋਂ ਆ ਰਹੀ ਹਾਦਸਾ ਤੋਂ ਪ੍ਰਭਾਵਿਤ ਦੂਜੀ ਕਾਰ ‘ਚ ਸਵਾਰ ਇੱਕ ਔਰਤ ਤੇ ਇੱਕ ਬੱਚੇ ਸਮੇਤ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਸਥਿਤ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਮ੍ਰਿਤਕਾਂ ਦੀ ਪਛਾਣ ਜੰਮੂ ਦੇ ਆਰ. ਐਸ. ਪੁਰਾ ਥਾਣਾ ਦੇ ਚਕਰੋਹੀ ਪਿੰਡ ਨਿਵਾਸੀ ਦਰਸ਼ਨ ਕੁਮਾਰ, ਦੇਵ ਰਾਜ, ਲਾਜਵੰਤੀ, ਰਾਜ ਕੁਮਾਰੀ ਤੇ ਸਮੀਰ ਕੁਮਾਰ ਵਜੋਂ ਹੋਈ ਹੈ ਜ਼ਖਮੀਆਂ ‘ਚ ਸਤਾਪਲ ਸਿੰਘ, ਮਨਿੰਦਰ ਸਿੰਘ, ਨਵਕਿਰਨ ਕੌਰ,ਛੋਟੀ ਬੱਚੀ ਨਵਰੀਤ ਕੌਰ ਤੇ ਨਵਜੀਤ ਸ਼ਾਮਲ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top