ਸਿਓਪੁਰ ਦੇ ਪੰਜ ਕਿਸਾਨਾਂ ਦੀ ਸੜਕ ਹਾਦਸੇ ‘ਚ ਮੌਤ, ਚਾਰ ਜ਼ਖਮੀ

0
109
Road Accident

ਟਰਾਲੇ ਤੇ ਜੀਪ ਦੀ ਹੋਈ ਟੱਕਰ

ਸਿਓਪੁਰ। ਮੱਧ ਪ੍ਰਦੇਸ਼ ਦੇ ਸਿਓਪੁਰ ਜ਼ਿਲ੍ਹੇ ਦੇ ਸਿਓਪੁਰ-ਕੋਟਾ ਰਾਜਮਾਰਗ ‘ਤੇ ਇੱਕ ਟਰਾਲੇ ਤੇ ਜੀਪ ਦੀ ਟੱਕਰ ‘ਚ ਪੰਜ ਕਿਸਾਨਾਂ ਦੀ ਮੌਤ ਹੋ ਗਈ ਜਦੋਂਕਿ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ। ਕੋਤਵਾਲੀ ਪੁਲਿਸ ਸੂਤਰਾਂ ਅਨੁਸਾਰ ਅੱਜ ਦੱਸਿਆ ਕਿਸ ਸਿਓਪੁਰ ਜ਼ਿਲ੍ਹੇ ਦੇ ਜੈਨੀ ਪਿੰਡ ਦੇ ਕੁਝ ਕਿਸਾਨ ਆਪਣੇ ਝੋਨੇ ਦੀ ਫਸਲ ਰਾਜਸਥਾਨ ਦੇ ਕੋਟਾ ‘ਚ ਵੇਚ ਕੇ ਕੱਲ੍ਹ ਦੇਰ ਰਾਤ ਵਾਪਰ ਪਰਤ ਰਹੇ ਸਨ।

Road Accident

ਉਦੋਂ ਸਿਓਪੁਰ-ਕੋਟਾ ਰਾਜਮਾਰਗ ‘ਤੇ ਸੁਲਤਾਨਪੁਰ ਥਾਣਾ ਖੇਤਰ ‘ਚ ਉਨ੍ਹਾਂ ਦੀ ਜੀਪ ਇੱਕ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ‘ਚ ਜੈਨੀ ਪਿੰਡ ਦੇ ਨਿਵਾਸੀ ਦੋ ਸਕੇ ਭਰਾ ਰਾਮਵੀਰ ਮੀਣਾ ਤੇ ਹਨੂੰਮਾਨ ਮੀਣਾ ਉਨ੍ਹਾਂ ਦੇ ਮਾਮਾ ਮਾਂਗੀਲਾਲ ਮੀਣਾ ਸਮੇਤ ਅਜੈ ਮੀਣਾ ਤੇ ਜਗੀਦਸ਼ ਮਾਲੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੰਭੀਰ ਜ਼ਖਮੀ ਚਾਰ ਵਿਅਕਤੀਆਂ ਨੂੰ ਇਲਾਜ ਲਈ ਕੋਟਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦਾ ਅੱਜ ਸਵੇਰੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.