ਹਾਦਸੇ ਦੌਰਾਨ ਪੰਜਾਂ ਦੀ ਮੌਤ, ਚਾਰ ਜ਼ਖਮੀ

0

ਹਾਦਸੇ ਦੌਰਾਨ ਪੰਜਾਂ ਦੀ ਮੌਤ, ਚਾਰ ਜ਼ਖਮੀ

ਹਾਥਰਸ। ਰਾਜਸਥਾਨ ਦੇ ਅਲਵਰ ਤੋਂ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਸੋਰਨ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਬੋਲੇਰੋ ਕਾਰ ਨੂੰ ਕਾਜਗੰਜ ਰੋਡ ’ਤੇ ਨਾਗਲਾ ਜਲਾਲ ਬਿਜਲੀ ਘਰ ਦੇ ਸਾਹਮਣੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਅੱਜ ਇਥੇ ਦੱਸਿਆ ਕਿ ਇਹ ਟੱਕਰ ਬੀਤੀ ਦੇਰ ਰਾਤ ਹੋਈ। ਰਾਜਸਥਾਨ ਦੇ ਅਲਵਰ ਦੇ 9 ਲੋਕ ਸੋਰਨ ਲਈ ਆ ਰਹੇ ਸਨ। ਦੇਰ ਰਾਤ ਕਾਸਗੰਜ ਤੋਂ ਆ ਰਿਹਾ

Bus, Truck, Accident

ਇਕ ਸਬਜ਼ੀ ਟਰੱਕ ਕਾਰ ’ਤੇ ਚੜ੍ਹ ਗਿਆ ਜਿਸ ਵਿਚ ਪੰਜ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ 10 ਸਾਲ ਦੀ ਲੜਕੀ ਅਤੇ ਇਕ ਪੰਜ ਸਾਲਾ ਲੜਕਾ ਵੀ ਸ਼ਾਮਲ ਹੈ। ਚਾਰ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿ੍ਰਤਕਾਂ ਵਿਚੋਂ ਇਕ ਦੀ ਪਛਾਣ ਰਾਮ ਨਿਵਾਸ ਮੀਨਾ ਵਜੋਂ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.