ਕੰਟੇਨਰ ਨਾਲ ਭਿੜੀ ਕਾਰ, ਪੰਜ ਮੌਤਾਂ

ਕੰਟੇਨਰ ਨਾਲ ਭਿੜੀ ਕਾਰ, ਪੰਜ ਮੌਤਾਂ

ਬਸਤੀ (ਏਜੰਸੀ)। ਉੱਤਰ ਪ੍ਰਦੇਸ਼ ’ਚ ਬਸਤੀ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ ’ਚ ਅੱਜ ਇੱਕ ਤੇਜ਼ ਰਫ਼ਤਾਰ ਦੇ ਕੰਟੇਨਰ ਨਾਲ ਟੱਕਰ ਹੋ ਜਾਣ ਨਾਲ ਉਸ ’ਚ ਸਵਾਰ ਦੋ ਮਾਸੂਮ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਗੰਭੀਰ ਜ਼ਖਮੀ ਹੋ ਗਿਆ
ਪੁਲਿਸ ਸੂਤਰਾਂ ਨੇ ਦੱਸਿਆ ਕਿ ਕੌਮੀ ਰਾਜਮਾਰਗ ’ਤੇ ਪੁਰੈਨਾ ਪਿੰਡ ਦੇ ਨੇੜੇ ਅੱਜ ਸਵੇਰੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲਖਨਊ ਤੋਂ ਕਾਰ ਸਵਾਰ ਬਿਹਾਰ ਦੇ ਭਾਗਲਪੁਰ ਸਥਿਤ ਆਪਣੇ ਘਰ ਨੂੰ ਪਰਤ ਰਹੇ ਸਲ ਕਿ ਡਰਾਈਵਰ ਨੇ ਕਾਰ ਤੋਂ ਆਪਣਾ ਸੰਤੁਲਨ ਗੁਆ ਦਿੱਤਾ ਤੇ ਕਾਰ ਇੱਕ ਕੰਟੇਨਰ ਦੇ ਪਿੱਛੇ ਜਾ ਟਕਰਾਈ।

ਇਸ ਹਾਦਸੇ ’ਚ ਭਾਗਲਪੁਰ ’ਚ ਮਹਿਗਮਾ ਥਾਣਾ ਖੇਤਰ ਦੇ ਸਿਰਸੀ ਪਿੰਡ ਨਿਵਾਸੀ ਤੁਬਾ (5), ਸਿੜਰਾ (11), ਅਬਦੁਲ ਅਜੀਜ (50), ਨਰਗਿਸ ਤਬਸੁਮ (48), ਏਮਨ (18) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਕਾਰ ਡਰਾਈਵਰ ਅਭਿਸ਼ੇਕ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਲਖਨਊ ਭੇਜਿਆ ਗਿਆ ਹੈ ਗੈਸ ਕਟਰ ਰਾਹੀਂ ਕਾਰ ਨੂੰ ਕੱਟ ਕੇ ਪੁਲਿਸ ਨੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਕਾਰ ’ਚ ਸਵਾਰ ਕਿਸ਼ੋਰੀ ਅਮਨ (15) ਨੂੰ ਸੁਰੱਖਿਅਤ ਕੱਢ ਲਿਆ ਗਿਆ ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਗਿਆ ਹੈ। ਓਧਰ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸੋਗ ਪ੍ਰਗਟ ਕਰਦਿਆਂ ਹਾਦਸੇ ’ਚ ਗੰਭੀਰ ਜ਼ਖਮੀ ਹੋਏ ਵਿਅਕਤੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ