ਸਰਹੱਦ ਤੋਂ ਪੰਜ ਕਿੱਲੋ ਹੈਰੋਇਨ ਬਰਾਮਦ

ਸੱਚ ਕਹੂੰ ਨਿਊਜ਼ ਅਜਨਾਲਾ,
ਬੀ.ਐਸ.ਐਫ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜਿਓ 5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ ਜਾਣਕਾਰੀ ਅਨੁਸਾਰ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ‘ਚ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਜਿਸ ਤਹਿਤ ਇਹ ਬਰਾਮਦਗੀ ਹੋਈ
ਨਸ਼ੇ ਦੀ ਇਸ ਖੇਪ ਦੀ ਬਰਾਮਦਗੀ ਅਜਨਾਲਾ ਦੀ ਬੀਓਪੀ (ਗੁਰਦਾਸਪੁਰ ਸੈਕਟਰ) ਵਿੱਚ ਹੋਈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਕਰੀਬ 25 ਕਰੋੜ ਹੈ ਬੀਐਸਐਫ ਦੇ ਡੀਆਈਜੀ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਕਾਊਟਰ ਇੰਟੈਲੀਜੈਂਸ ਨੂੰ ਗੁਪਤ ਸੂਚਨਾ ਮਿਲੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੁਰੱਖਿਆ ਏਜੰਸੀਆਂ ਇਸ ਗੱਲ ਦਾ ਪਤਾ ਲਗਾ ਰਹੀਆਂ ਕਿ ਪੰਜਾਬ ਵਿੱਚ ਇਸ ਨਸ਼ੇ ਨੂੰ ਲਿਆਉਣ ਵਾਲਾ ਕੌਣ ਹੈ