Breaking News

ਪੰਜ ਸਾਲ ਪੰਜ ਮਹੀਨਿਆਂ ਬਾਅਦ ਗਟਰ ‘ਚੋਂ ਪੁਲਿਸ ਦੀ ਮੌਜ਼ੂਦਗੀ ‘ਚ ਕੱਢਿਆ ਪਿੰਜਰ

ਗੈਰ ਸਮਾਜਿਕ ਸਬੰਧਾਂ ਕਾਰਨ ਪਤੀ ਨੂੰ ਚਾਹ ‘ਚ ਦਿੱਤਾ ਸੀ ਜ਼ਹਿਰ ਦੋਵੇਂ ਮੁਲਜ਼ਮ ਗ੍ਰਿਫ਼ਤਾਰ

ਗੁਰੂਹਰਸਹਾਏ

29 ਅਪਰੈਲ 2013 ਨੂੰ ਗੈਰ ਸਮਾਜਿਕ ਸਬੰਧਾਂ ਦੇ ਚਲਦਿਆਂ ਆਪਣੇ ਹੀ ਪਤੀ ਨੂੰ ਚਾਹ ‘ਚ ਜ਼ਹਿਰੀਲੀ ਚੀਜ਼ ਪਿਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਘਰ ‘ਚ ਹੀ ਬਣੇ ਸੀਵਰੇਜ ਵਾਲੇ ਟੈਂਕ ‘ਚ ਸੁੱਟਣ ਦੇ ਮਾਮਲੇ ‘ਚ ਪੁਲਿਸ ਨੇ ਅੱਜ  ਮੁਲਜ਼ਮ ਮਨਜੀਤ ਕੌਰ ਦੀ ਨਿਸ਼ਾਨਦੇਹੀ ‘ਤੇ   ਲਾਸ਼ ਗਟਰ ਵਾਲੇ ਟੈਂਕ ‘ਚੋਂ ਕੱਢੀ  ਇਸ ਮੌਕੇ ਨਾਇਬ ਤਹਿਸੀਲਦਾਰ ਵਿਜੈ ਬਹਿਲ ਤੇ ਗੁਰੂਹਰਸਹਾਏ ਦੇ ਥਾਣਾ ਮੁਖੀ ਰਮਨ ਕੁਮਾਰ, ਸਿਵਲ ਹਸਪਤਾਲ ਗੁਰੂਹਰਸਹਾਏ ਦੇ ਡਾਕਟਰਾਂ ਦੀ ਟੀਮ  ਹਾਜ਼ਰ ਸੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ 20 ਤਰੀਕ ਨੂੰ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦੇ ਭਰਾ ਜੰਗੀਰ ਸਿੰਘ ਜਿਸ ਦਾ ਵਿਆਹ ਮਨਜੀਤ ਕੌਰ ਨਾਲ ਹੋਇਆ ਸੀ ਤੇ ਮਨਜੀਤ ਕੌਰ ਦੇ ਕੁਲਵੰਤ ਸਿੰਘ ਦੇ ਨਾਲ ਗੈਰ ਸਮਾਜਿਕ ਸਬੰਧ ਸਨ ਤੇ ਮੁਲਜ਼ਮ ਕੁਲਵੰਤ ਸਿੰਘ ਨੇ ਜੰਗੀਰ ਸਿੰਘ ਨੂੰ ਆਪਣੇ ਰਸਤੇ ‘ਚੋਂ ਹਟਾਉਣ ਲਈ ਆਪਣੇ ਰੇਲਵੇ ਬਸਤੀ ਘਰ ਗੁਰੂਹਰਸਹਾਏ ਵਿਖੇ ਬੁਲਾਇਆ ਤੇ ਚਾਹ ‘ਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਪਿਲਾ ਦਿੱਤੀ, ਜਿਸ ਨਾਲ ਜੰਗੀਰ ਸਿੰਘ ਦੀ ਮੌਤ ਹੋ ਗਈ ਤੇ ਉਸ ਦੀ ਲਾਸ਼ ਨੂੰ ਘਰ ‘ਚ ਹੀ ਬਣੇ ਸੀਵਰੇਜ ਵਾਲੇ ਟੈਂਕ ‘ਚ ਸੁੱਟ ਦਿੱਤਾ ਸੀ ਇਸ ਮਾਮਲੇ ‘ਚ ਦੋਵਾਂ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜ਼ਿਕਰਯੋਗ ਹੈ ਕਿ ਜੰਗੀਰ ਸਿੰਘ ਦੇ ਪਰਿਵਾਰ ਵਾਲੇ ਮਨਜੀਤ ਕੌਰ ਨੂੰ ਜਦੋਂ ਵੀ ਜੰਗੀਰ ਸਿੰਘ ਬਾਰੇ ਪੁੱਛਦੇ ਤਾਂ ਮਨਜੀਤ ਕੌਰ ਹਰ ਵਾਰ ਕਹਿ ਦਿੰਦੀ ਕਿ ਉਹ ਹੋਰ ਔਰਤ ਨੂੰ ਲੈ ਕੇ ਭੱਜ ਗਿਆ ਹੈ ਜੰਗੀਰ ਸਿੰਘ ਦੇ ਭਰਾ ਗੁਰਮੀਤ ਸਿੰਘ ਨੂੰ ਜਦੋਂ ਮਨਜੀਤ ਕੌਰ ਦੇ ਚਾਲ-ਚਲਣ ‘ਤੇ ਸ਼ੱਕ ਹੋਇਆ ਤਾਂ ਉਸ ਨੇ ਸਥਾਨਕ ਪੁਲਿਸ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਪੁਲਿਸ  ਨੇ ਪੜਤਾਲ ਸ਼ੁਰੂ ਕਰ ਦਿੱਤੀ ਤਾਂ ਮ੍ਰਿਤਕ ਜੰਗੀਰ ਸਿੰਘ ਦੀ ਮੌਤ ਦਾ ਸੱਚ ਸਾਹਮਣੇ ਆ ਗਿਆ ਪ੍ਰਸ਼ਾਸਨ ਦੀ ਮਨਜੂਰੀ ਮਿਲਣ ਤੋਂ ਬਾਅਦ ਗਟਰ ਵਾਲੇ ਟੈਂਕ ਨੂੰ ਪੱਟਿਆ ਗਿਆ ਤਾਂ ਉਸ ‘ਚੋਂ ਹੱਡੀਆਂ ਬਰਾਮਦ ਕੀਤੀਆਂ ਗਈਆਂ
ਮੌਕੇ ‘ਤੇ ਪਹੁੰਚੇ ਡਾਕਟਰਾਂ ਦੀ ਟੀਮ ਨੇ ਹੱਡੀਆਂ ਆਪਣੇ ਕਬਜ਼ੇ ‘ਚ ਲੈ ਕੇ ਸੀਲ ਕਰਕੇ ਲੈਬੋਰੇਟਰੀ ‘ਚ ਜਾਂਚ ਲਈ ਭੇਜ ਦਿੱਤੀਆਂ ਹਨ ਖਬਰ ਲਿਖੇ ਜਾਣ ਤੱਕ ਬਾਕੀ ਪਿੰਜਰ ਦੀ ਤਲਾਸ਼ ਜਾਰੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top