Breaking News

ਨਕਸਲੀ ਹਮਲੇ ‘ਚ ਪੁਲਿਸ ਦੇ ਪੰਜ ਮੁਲਾਜ਼ਮ ਸ਼ਹੀਦ

Five, Police, Officers, Killed, Naxal, Attack

ਨਕਸਲੀਆਂ ਨੇ ਪੁਲਿਸ ਦੀ ਜੀਪ ਨੂੰ ਬਣਾਇਆ ਨਿਸ਼ਾਨਾ

ਏਜੰਸੀ , ਰਾਏਪੁਰ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ‘ਚ ਨਕਸਲੀਆਂ ਨੇ ਬਾਰੂਦੀ ਸੁਰੰਗ ‘ਚ ਧਮਾਕਾ ਕਰਕੇ ਪੁਲਿਸ ਦੇ ਇੱਕ ਵਾਹਨ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ‘ਚ ਪੁਲਿਸ ਦੇ ਪੰਜ ਮੁਲਜ਼ਾਮਸ਼ਹੀਦ ਹੋ ਗਏ ਤੇ ਦੋ ਹੋਰ ਜ਼ਖਮੀ ਹੋ ਗਏ। ਦੰਤੇਵਾੜਾ ਇਲਾਕੇ ਦੇ ਡੀਆਈਜੀ ਰਤਨ ਲਾਲ ਡਾਂਗੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਰੰਦੁਲ ਥਾਣਾ ਖੇਤਰ ਅਧੀਨ ਕਿਰੰਦੁਲ ਅਤੇ ਚੋਲਨਾਰ ਪਿੰਡ ਦਰਮਿਆਨ ਨਕਸਲੀਆਂ ਨੇ ਬਾਰੂਦੀ ਸੁਰੰਗ ‘ਚ ਧਮਾਕਾ ਕਰਕੇ ਪੁਲਿਸ ਵਾਹਨ ਨੂੰ ਨਿਸ਼ਾਨਾ ਬਣਾਇਆ ਹੈ। ਇਸ ਘਟਨਾ ‘ਚ ਪੁਲਿਸ ਦੇ ਪੰਜ ਮੁਲਾਜ਼ਮ ਸ਼ਹੀਦ ਹੋ ਗਏ ਅਤੇ ਦੋ ਹੋਰ ਜ਼ਖ਼ਮੀ ਹਨ।

ਡਾਂਗੀ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕਿਰੰਦੁਲ ਤੋਂ ਪਾਲਨਾਰ ਪਿੰਡ ਦਰਮਿਆਨ ਸੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਨਿਰਮਾਣ ਸਮੱਗਰੀ ਪਹੁੰਚਾਉਣ ਲਈ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਸੀ। ਪੁਲਿਸ ਟੀਮ ਦੇ ਮੁਲਾਜ਼ਮ ਸਮੱਗਰੀ ਵਾਲੇ ਵਾਹਨ ਦੇ ਪਿੱਛੇ ਇੱਕ ਜੀਪ ‘ਚ ਸਵਾਰ ਸਨ। ਪੁਲਿਸ ਦਾ ਵਾਹਨ ਜਦੋਂ ਕਿਰੰਦੁਲ ਤੋਂ ਚੋਲਨਾਰ ਪਿੰਡ ਦਰਮਿਆਨ ਪਹੁੰਚਿਆ ਉਦੋਂ ਨਕਸਲੀਆਂ ਨੇ ਬਾਰੂਦੀ ਸੁਰੰਗ ‘ਚ ਧਮਾਕਾ ਕਰ ਦਿੱਤਾ। ਇਸ ਘਟਨਾ ‘ਚ ਪੰਜ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਨੇ ਪੁਲਿਸ ਟੀਮ ਕੋਲੋਂ ਹਥਿਆਰ ਵੀ ਲੁੱਟ ਲਏ ਹਨ ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਘਟਨਾ ਸਥਾਨ ਲਈ ਹੋਰ ਪੁਲਿਸ ਟੀਮ ਰਵਾਨ ਕੀਤੀ ਗਈ ਤੇ ਸ਼ਹੀਦ ਮੁਲਾਜ਼ਮਾਂ ਦੀਆਂ ਲਾਸ਼ਾਂ ਤੇ ਜ਼ਖ਼ਮੀ ਨੂੰ ਉੱਥੋਂ ਬਾਹਰ ਕੱਢਣ ਦੀ ਕਾਰਵਾਈ ਕੀਤੀ ਗਈ। ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਡਾਂਗੀ ਨੇ ਦੱਸਿਆ ਕਿ ਇਸ ਘਟਨਾ ‘ਚ ਜ਼ਿਲ੍ਹਾ ਫੋਰਸ ਦੇ ਹੌਲਦਾਰ, ਛੱਤੀਸਗੜ੍ਹ ਹਥਿਆਰਬੰਦ ਫੋਰਸ ਦੇ ਤਿੰਨ ਮੁਲਾਜ਼ਮਾਂ ਅਤੇ ਇੱਕ ਸਹਾਇਕ ਸੁਰੱਖਿਅਕ ਦੀ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ‘ਚ ਨਕਸਲ ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਤੇ ਹਮਲਾਵਰ ਨਕਸਲੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top