ਦੀਦਾਰ ਸਟੀਲ ਕੰਪਲੈਕਸ ਚ ਬਲਾਸਟ ਹੋਣ ਨਾਲ ਪੰਜ ਮਜ਼ਦੂਰ ਗੰਭੀਰ ਜ਼ਖ਼ਮੀ

ਦੀਦਾਰ ਸਟੀਲ ਕੰਪਲੈਕਸ ਚ ਬਲਾਸਟ ਹੋਣ ਨਾਲ ਪੰਜ ਮਜ਼ਦੂਰ ਗੰਭੀਰ ਜ਼ਖ਼ਮੀ

ਅਮਰਗੜ੍ਹ ਸਤੰਬਰ (ਸੁਰਿੰਦਰ ਸਿੰਗਲਾ ) ਇੱਥੋਂ ਦੀ ਦੀਦਾਰ ਸਟੀਲ ਕੰਪਲੈਕਸ ਪ੍ਰਾਈਵੇਟ ਲਿਮਟਿਡ ਵਿਚ ਪੰਜ ਮਜ਼ਦੂਰ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਹੈ ਥਾਣਾ ਮੁਖੀ ਵਿੰਨਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਦਾਰ ਸਟੀਲ ਕੰਪਲੈਕਸ ਵਿਚ ਕੰਮ ਕਰਦੇ ਮਜ਼ਦੂਰਾਂ ਵਿੱਚੋਂ ਪੰਜ ਮਜ਼ਦੂਰ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ ਹਨ ਜਦਕਿ ਦੋ ਦੇ ਮਾਮੂਲੀ ਝਰੀਟਾਂ ਹੀ ਆਈਆਂ ਹਨ। ਜਿਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਹੈ । ਗੰਭੀਰ ਰੂਪ ਵਿਚ ਜ਼ਖਮੀ ਵਿਅਕਤੀਆਂ ਦੇ ਨਾਂ ਅਨਿਲ ਕੁਮਾਰ ,ਸੰਜੂ ਕੁਮਾਰ ,ਮੁਕੇਸ਼ ਕੁਮਾਰ, ਸੁੰਦਰਦਾਸ ,ਗੁੱਡੂ ਝਾਅ ਹਨ ।ਜਦ ਕਿ ਜਿਹਨਾਂ ਦੀ ਮਾਮੂਲੀ ਸੱਟਾਂ ਲੱਗੀਆਂ ਹਨ ਉਨ੍ਹਾਂ ਵਿੱਚ ਮੱਘਰ ਸਿੰਘ ਤੇ ਨਿੱਕਾ ਹਨ ।

ਇੰਸਪੈਕਟਰ ਵਿੰਨਰਪ੍ਰੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਵਾਲੀ ਭੱਠੀ ਫਟਣ ਨਾਲ ਇਹ ਹਾਦਸਾ ਵਾਪਰਿਆ ਹੈ। ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ । ਜਦ ਇਸ ਸੰਬੰਧ ਵਿਚ ਫੈਕਟਰੀ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਦਸਾ 11:30 ਵਜੇ ਦਾ ਹੈ । ਫੈਕਟਰੀ ਮੁਲਾਜ਼ਮਾਂ ਨੂੰ ਹੋਰ ਵਧੇਰੇ ਜਾਣਕਾਰੀ ਲਈ ਜਦ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਤੁਹਾਨੂੰ ਕੋਈ ਜਾਣਕਾਰੀ ਨਹੀਂ ਦੇ ਸਕਦੇ ਇਹ ਤਾਂ ਫੈਕਟਰੀ ਦੇ ਮਾਲਕ ਹੀ ਦੱਸ ਸਕਦੇ ਹਨ । ਮੁਲਾਜ਼ਮ ਨੇ ਕਿਹਾ ਕਿ ਫੈਕਟਰੀ ਦੇ ਮਾਲਕ ਆਉਣ ਵਾਲੇ ਹੀ ਹਨ । ਉਨ੍ਹਾਂ ਤੋਂ ਤੁਸੀਂ ਜੋ ਮਰਜ਼ੀ ਪੁੱਛ ਸਕਦੇ ਹੋ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here