Breaking News

ਟੈਨਿਸ ‘ਚ ਫਿਕਸਿੰਗ ਮਾਮਲਾ;ਬ੍ਰਾਸਿਆਲੀ ‘ਤੇ ਜ਼ਿੰਦਗੀ ਭਰ ਦੀ ਪਾਬੰਦੀ

ਢਾਈ ਲੱਖ ਡਾਲਰ ਦਾ ਜੁਰਮਾਨਾ

ਬਾਰਸੀਲੋਨਾ ਓਪਨ ਦੇ ਮੈਚਾਂ ‘ਚ ਸੱਟੇਬਾਜ਼ੀ ‘ਚ ਕੀਤੀ ਸੀ ਮੱਦਦ

ਬਾਰਸੀਲੋਨਾ, 23 ਨਵੰਬਰ

ਵਿਸ਼ਵ ‘ਚ 95ਵੀਂ ਰੈਂਕਿੰਗ ਦੇ ਪੁਰਸ਼ ਡਬਲਜ਼ ਖਿਡਾਰੀ ਇਟਲੀ ਦੇ ਡੇਨਿਅਲ ਬ੍ਰਾਸਿਆਲੀ ਨੂੰ ਟੈਨਿਸ ਮੈਚਾਂ ‘ਚ ਫਿਕਸਿੰਗ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਖੇਡ ਤੋਂ ਜ਼ਿੰਦਗੀ ਭਰ ਦੀ ਪਾਬੰਦੀ ਲਾਉਣ ਅਤੇ ਢਾਈ ਲੱਖ ਡਾਲਰ ਦੇ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ ਟੈਨਿਸ ਇਟੇਗ੍ਰਿਟੀ ਯੂਨਿਟੀ ਨੇ ਇਸ ਦਾ ਐਲਾਨ  ਕਰਦਿਆਂ ਕਿਹਾ ਕਿ 40 ਸਾਲ ਦੇ ਡੇਨਿਅਲ ਨੂੰ ਅਪਰੈਲ 2011 ‘ਚ ਸਪੇਨ ‘ਚ ਹੋਏ ਏਟੀਪੀ ਵਿਸ਼ਵ ਟੂਰ 500 ਟੂਰਨਾਮੈਂਟ ‘ਚ ਮੈਚ ਫਿਕਸਿੰਗ ‘ਚ ਸ਼ਮੂਲੀਅਤ ਦਾ ਦੋਸ਼ੀ ਪਾਇਆ ਗਿਆ ਹੈ ਉਸਨੇ ਬਾਰਸੀਲੋਨਾ ਓਪਨ ਦੇ ਡਬਲਜ਼ ਮੈਚਾਂ ‘ਚ ਸੱਟੇਬਾਜ਼ੀ ‘ਚ ਮੱਦਦ ਕੀਤੀ ਸੀ

 
ਵਿਸ਼ਵ ਦੀ ਸੰਸਥਾ ਨੇ ਬਿਆਨ ‘ਚ ਕਿਹਾ ਕਿ ਜਾਂਚ ਸੰਸਥਾ ਨੇ ਡੇਨਿਅਲ ਨੂੰ ਖੇਡ ਨਿਯਮਾਂ ਦੇ ਉਲੰਘਣ ਦਾ ਦੋਸ਼ੀ ਪਾਇਆ ਹੈ ਅਤੇ ਉਹਨਾਂ ਨੂੰ ਫੌਰੀ ਤੌਰ’ਤੇ ਟੈਨਿਸ ਨਾ ਖੇਡਣ ਲਈ ਜ਼ਿੰਦਗੀ ਭਰ ਦਾ ਪਾਬੰਦ ਕਰ ਦਿੱਤਾ ਗਿਆ ਹੁਣ ਉਹ ਖੇਡ ਦੀ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਵੱਲੋਂ ਨਹੀਂ ਖੇਡ ਸਕੇਗਾ ਅਤੇ ਨਾ ਹੀ ਉਹਨਾਂ ਨੂੰ ਟੂਰਨਾਮੈਂਟ ‘ਚ ਮੌਜ਼ੂਦ ਰਹਿਣ ਦੀ ਮਨਜ਼ੂਰੀ ਹੋਵੇਗੀ ਇਤਾਲਵੀ ਟੈਨਿਸ ਖਿਡਾਰੀ ਜੂਨ 2012 ‘ਚ ਕਰੀਅਰ ਦੀ ਸਰਵਸ੍ਰੇਸ਼ਠ 21ਵੀਂ ਰੈਂਕਿੰਗ ‘ਤੇ ਪਹੁੰਚੇ ਸਨ

 

ਇੱਕ ਹੋਰ ਇਤਾਲਵੀ ਸਤਾਰੇਸ ਨੂੰ 10 ਸਾਲ ਅਤੇ 1 ਲੱਖ ਡਾਲਰ ਦਾ ਜੁਰਮਾਨਾ

 

ਇੱਕ ਹੋਰ ਮਾਮਲ ੇ ‘ਚ ਸਾਬਕਾ ਇਤਾਲਵੀ ਖਿਡਾਰੀ ਪੋਤਿਤੋ ਸਤਾਰੇਸ ਨੂੰ ਮੈਚ ਫਿਕਸਿੰਗ ਦੇ ਮਾਮਲੇ ‘ਚ ਦੋਸ਼ੀ ਠਹਿਰਾਉਂਦੇ ਹੋਏ 10 ਸਾਲਾਂ ਲਈ ਟੈਨਿਸ ਟੂਰਨਾਮੈਂਟ  ਤੋਂ ਦੂਰ ਰਹਿਣ ਦੀ ਸਜਾ ਸੁਣਾਈ ਗਈ ਹੈ ਅਤੇ ਉਸ ‘ਤੇ 1 ਲੱਖ ਡਾਲਰ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top